ਮੈਕਸੀਕੋ: ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 12 ਡਰੱਗ ਤਸਕਰ ਹਲਾਕ

ਮੈਕਸੀਕੋ ਸਿਟੀ/ਹੂਵਰ (ਸਮਾਜਵੀਕਲੀ): ਮੈਕਸੀਕੋ ਦੀ ਅਮਰੀਕੀ ਸੂਬੇ ਟੈਕਸਸ ਨਾਲ ਲੱਗਦੀ ਸਰਹੱਦ ਉਤੇ ਮੈਕਸੀਕਨ ਫ਼ੌਜੀਆਂ ਨੇ 12 ਬੰਦੂਕਧਾਰੀ ਨਸ਼ਾ ਤਸਕਰਾਂ ਨੂੰ ਮਾਰ ਮੁਕਾਇਆ। ਨਸ਼ਾ ਤਸਕਰ ਗਰੋਹ ਨੇ ਪਹਿਲਾਂ ਫ਼ੌਜੀ ਜਵਾਨਾਂ ਉਤੇ ਹਮਲਾ ਕੀਤਾ ਤੇ ਜਵਾਬੀ ਕਾਰਵਾਈ ਵਿਚ 12 ਜਣੇ ਮਾਰੇ ਗਏ। ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਤਿੰਨ ਮਿਲਟਰੀ ਟਰੱਕਾਂ ਉਤੇ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ। ਘਟਨਾ ਨੂਏਵੋ ਲਾਰੇਡੋ ਨਾਂ ਦੀ ਥਾਂ ’ਤੇ ਵਾਪਰੀ ਹੈ ਤੇ ਘਟਨਾ ਸਥਾਨ ’ਤੋਂ ਵੱਡੀ ਗਿਣਤੀ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇੱਥੇ ਪਹਿਲਾਂ ਵੀ ਅਜਿਹਾ ਟਕਰਾਅ ਹੁੰਦਾ ਰਿਹਾ ਹੈ। ਅਮਰੀਕਾ ਦੇ ਅਲਬਾਮਾ ਸੂਬੇ ਦੇ ਇਕ ਸ਼ਾਪਿੰਗ ਮਾਲ ਵਿਚ ਹੋਈ ਗੋਲੀਬਾਰੀ ਵਿਚ ਇਕ 8 ਸਾਲਾ ਲੜਕੇ ਦੀ ਮੌਤ ਹੋ ਗਈ ਤੇ ਤਿੰਨ ਫੱਟੜ ਹੋ ਗਏ। ਗੋਲੀਬਾਰੀ ਪਿਛਲੇ ਕਾਰਨਾਂ ਬਾਰੇ ਪੁਲੀਸ ਨੇ ਹਾਲੇ ਖ਼ੁਲਾਸਾ ਨਹੀਂ ਕੀਤਾ ਹੈ।

Previous articleਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਨਿਊਯਾਰਕ ’ਚ ‘ਬਾਈਕਾਟ ਚੀਨ’ ਪ੍ਰਦਰਸ਼ਨ
Next articleਵਾਲ ਝੜਨ ਤੋਂ ਛੁਟਕਾਰਾ