ਮੈਂ ਵਾਈਟ ਹਾਊਸ ਵਿਚ ਇਕੱਲਾ ਹਾਂ: ਟਰੰਪ


ਵਾਸ਼ਿੰਗਟਨ – ਕ੍ਰਿਸਮਸ ਮੌਕੇ ਵਾਈਟ ਹਾਊਸ ਵਿਚ ਇਕੱਲੇ ਰਹਿ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਸਾਰਾ ਦਿਨ ਆਲੋਚਕਾਂ ’ਤੇ ਸ਼ਬਦੀ ਹਮਲੇ ਕਰ ਕੇ ਬਿਤਾਇਆ। ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ-ਕਾਜ ਅੰਸ਼ਕ ਤੌਰ ’ਤੇ ਠੱਪ ਹੋਇਆਂ ਤਿੰਨ ਦਿਨ ਹੋ ਚੁੱਕੇ ਹਨ।
ਰਾਸ਼ਟਰਪਤੀ ਡੋਨਲਡ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ ਉੱਤੇ ਕੰਧ ਬਣਾਉਣ ਲਈ ਵਿੱਤ ਜੁਟਾਉਣ ਦੀ ਮੰਗ ਨੂੰ ਲੈ ਕੇ ਡੈਮੋਕਰੇਟਾਂ ਨਾਲ ਵਿਵਾਦ ਤੋਂ ਬਾਅਦ ਇਹ ਖਲਾਅ ਪੈਦਾ ਹੋਇਆ ਹੈ।
ਰਾਸ਼ਟਰਪਤੀ ਨੇ ਸੋਮਵਾਰ ਨੂੰ ਫਲੋਰਿਡਾ ਵਿਚ ਮਾਰਾ ਲਾਗੋ ਰਿਜ਼ੋਰਟ ਦੀ ਯਾਤਰਾ ਰੱਦ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਵਾਈਟ ਹਾਊਸ ਵਿਚ ਪੂਰੀ ਤਰ੍ਹਾਂ ਇਕੱਲੇ ਸਨ ਅਤੇ ਅੰਸ਼ਕ ਤੌਰ ਉੱਤੇ ਠੱਪ ਪਏ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਵਾਉਣ ਲਈ ਡੈਮੋਕਰੇਟਾਂ ਦੇ ਗੱਲਬਾਤ ਲਈ ਆਉਣ ਦਾ ਇੰਤਜ਼ਾਰ ਕਰਦੇ ਰਹੇ। ਇੱਕ ਤੋਂ ਬਾਅਦ ਇੱਕ ਟਵੀਟ ਕਰ ਕੇ ਅਤੇ ਤਸਵੀਰਾਂ ਪੋਸਟ ਕਰ ਕੇ ਟਰੰਪ ਨੇ ਇਹ ਵਿਖਾਇਆ ਕਿ ਉਹ ਸਖਤ ਮਿਹਨਤ ਕਰ ਰਹੇ ਹਨ ਜਦਕਿ ਵਿਰੋਧੀ ਡੈਮੋਕਰੇਟਿਕ ਸੰਸਦ ਮੈਂਬਰ ਆਪਣੇ ਘਰਾਂ ਵਿਚ ਕ੍ਰਿਸਮਸ ਮਨਾ ਰਹੇ ਹਨ।
ਟਰੰਪ ਨੇ ਸੋਮਵਾਰ ਨੂੰ ਟਵੀਟ ਕੀਤਾ,‘ਮੈਂ ਵਾਈਟ ਹਾਊਸ ਵਿਚ ਪੂਰੀ ਤਰ੍ਹਾਂ ਇਕੱਲਾ ਹਾਂ ਅਤੇ ਡੈਮੋਕਰੇਟਾਂ ਦੇ ਵਾਪਸ ਆਉਣ ਅਤੇ ਸਰਹੱਦ ਸੁਰੱਖਿਆ ਬਾਰੇ ਇੱਕ ਸਮਝੌਤਾ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ।

Previous articleਹੈਰੋਇਨ ਸਪਲਾਈ ਕਰਨ ਵਾਲੀ ਔਰਤ ਸਮੇਤ ਦੋ ਗ੍ਰਿਫ਼ਤਾਰ
Next articleਭਾਰਤੀ ਹਾਕੀ ਟੀਮ ’ਚ ਰਿਹਾ ਉਤਰਾਅ-ਚੜ੍ਹਾਅ