ਮੈਂ ਕਿਸਾਨ….

ਬਿੰਦਰ
(ਸਮਾਜ ਵੀਕਲੀ)

ਮੈਂ ਭਾਰਤ ਦੇਸ ਦਾ ਕਿਸਾਨ ਹਾਂ
ਅੱਜ  ਹੋਇਆ ਮੈਂ   ਪ੍ਰੇਸ਼ਾਨ ਹਾਂ
ਮੈਂ ਅੰਨ ਦਾਤਾ  ਹਾਂ  ਮੁਲਕ ਦਾ
ਅੱਜ ਸੋਚ ਕੇ ਖੁਦ  ਹੈਰਾਨ  ਹਾਂ
ਸਰਕਾਰਾਂ ਦੀਆਂ ਨਜ਼ਰਾਂ  ਵਿੱਚ
ਅੱਜ  ਵੀ  ਜੀਵੇੰ  ਅਣਜਾਣ  ਹਾਂ
ਆਪਣੇ ਹੀ ਘਰ  ਦੇ ਅੰਦਰ ਮੈਂ
ਅੱਜ  ਬਣਿਆ  ਮਹਿਮਾਨ   ਹਾਂ
ਦੁਨੀਆਂ ਬੜੀ   ਸਿਆਣੀ ਹੋਈ
ਅੱਜ  ਵੀ ਮੈਂ ਤਾਂ   ਨਾਦਾਨ   ਹਾਂ
ਦੇਸ਼ ਉਤੇ ਜਿੰਦ  ਜਾਨ ਮੈਂ  ਵਾਰਾਂ
ਅੱਜ ਖ਼ੁਦ  ਹੀ  ਮੈਂ  ਬੇ ਜਾਨ  ਹਾਂ
ਲੜਿਆ ਮਰਿਆ ਮਿੱਟੀ ਦੇ ਲਈ
ਅੱਜ ਵੀ  ਬਿੰਦਰਾ  ਕੁਰਬਾਨ  ਹਾਂ
ਬਿੰਦਰ (ਜਾਨ ਏ ਸਾਹਿਤ)ਇਟਲੀ
Previous articleਅੰਨਦਾਤੇ ਦੇ ਚਰਚੇ
Next article*ਧਰਨਾ ਸਥਾਨ ਉਤੇ ਪਾਣੀ, ਪਖਾਨਾ, ਦਵਾਈਆਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ ਕੇਜਰੀਵਾਲ ਸਰਕਾਰ : ਰਾਘਵ ਚੱਢਾ*