ਅੰਨਦਾਤੇ ਦੇ ਚਰਚੇ

ਮੂਲ ਚੰਦ ਸ਼ਰਮਾ

 

(ਸਮਾਜ ਵੀਕਲੀ)
ਚਾਰੇ ਪਾਸੇ ਅੰਨਦਾਤੇ ਦੀਆਂ ,
ਗੱਲਾਂ ਹੋਵਣ ਲੱਗੀਆਂ ਨੇ  ।
ਤਿੰਨ ‘ਤੇ ਸੱਤਰ ਸਾਲਾਂ ਦੇ ਵਿੱਚ ,
ਕਿਵੇਂ ਮਾਰੀਆਂ ਠੱਗੀਆਂ ਨੇ  ।
ਆਖ਼ਰ ਇੱਕ ਦਿਨ ਸਬਰ ਪਿਆਲਾ,
ਉੱਛਲਣਾ ਸੀ ਉੱਛਲ ਗਿਆ  ;
ਕੱਖ ਕੰਡਾ ਸਭ ਉਡ ਪੁਡ ਜਾਂਦਾ  ,
ਜਦੋਂ ਹਨੇਰੀਆਂ ਵੱਗੀਆਂ ਨੇ  ।
2.
ਦੋ ਚਾਰ ਬੰਦੇ ਜਿੱਥੇ ਵੀ ,
ਜੁੜ ਜਾਂਦੇ ਨੇ  ।
ਭਾਜਪਾ ਵਾਲ਼ੇ ਗੱਲਾਂ ਸੁਣ ਸੁਣ,
ਕੁੜ੍ ਜਾਂਦੇ ਨੇ  ।
ਅੰਨਦਾਤੇ ਇਸ ਵਾਰ ਭੁਲੇਖਾ ,
ਦੂਰ ਕਰਨਗੇ  ;
ਕਿ ਰੌਲ਼ਾ ਪਾ ਕੇ ਅਪਣੇ ਘਰ ਨੂੰ,
ਮੁੜ ਜਾਂਦੇ ਨੇ  ।
3.
ਘੋਲ਼ ‘ ਚ ਅੰਨਦਾਤੇ ਦੀ ਗਿਣਤੀ ,
ਗਿਣੀ ਨਹੀਂ ਜਾਂਦੀ  ।
ਲੋਕ ਏਕਤਾ ਵਾਲ਼ੀ ਸ਼ਕਤੀ ਵੀ  ,
ਮਿਣੀ ਨਹੀਂ ਜਾਂਦੀ  ।
ਰੁਲਦੂ ਸਿੰਘਾ ਚੰਗੀ ਤਰਾਂ ਨਿਸ਼ਾ ,
ਕਰਨੀ ਪਊਗੀ ਹੁਣ  ;
ਵਾਰ ਵਾਰ ਇੰਜ ਇੱਟ ਉੱਤੇ ਇੱਟ,
ਚਿਣੀ ਨਹੀਂ ਜਾਂਦੀ  ।
4.
ਜੀਰੀ ਦਾ ਦਸਵੰਧ ਲੈਣ ਲਈ ,
ਟੈਂਪੂ ਲੈ ਕੇ ਆ ਗਏ ਬਾਬੇ  ।
ਅੰਨਦਾਤੇ ਨੂੰ ਲੋੜ ਪਈ ਤਾਂ ,
ਅਪਣਾ ਚੰਮ ਬਚਾ ਗਏ ਬਾਬੇ ।
ਜਦ ਮੈਂ ਆਖਿਆ ਬੂਬਨਿਓਂ ਹੁਣ,
ਦਿੱਲੀ ਧਰਨੇ ‘ਤੇ ਵੀ ਜਾਓ  ;
ਭਗਤਾ ਭਗਤਾ ਕਹਿ ਕੇ ਅੱਗਿਓਂ ,
ਹੱਸ ਕੇ ਡੰਗ ਟਪਾ ਗਏ ਬਾਬੇ  ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
            ਪੰਜਾਬ 148024
Previous article*ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ : ਆਮ ਆਦਮੀ ਪਾਰਟੀ*
Next articleਮੈਂ ਕਿਸਾਨ….