ਮੇਹਨਤਾਂ ਦੀ ਲੁੱਟ

ਪਰਮਜੀਤ ਲਾਲੀ

(ਸਮਾਜ ਵੀਕਲੀ)

ਬਹੁਤ ਹੋਗੀ ਮਿਹਨਤਾਂ ਦੀ ਲੁੱਟ ਦਿੱਲੀਏ,
ਪੂੰਜੀਪਤੀਆਂ ਦਾ ਪੂਰਦੀ ਏ ਪੱਖ ਦਿੱਲੀਏ,
ਫਿਰਦੀ ਐਂ ਕਾਲੇ ਤੂੰ ਕਾਨੂੰਨ ਥੋਪਦੀ,
ਕਿਤੇ ਕਰਨੇ ਨਾਂ ਪੈਣ ਦੋ -ਦੋ ਹੱਥ ਦਿੱਲੀਏ……..
ਪਰਖ ਨਾ ਲੋਕਾਂ ਦਾ ਸਬਰ ਦਿੱਲੀਏ,
ਚੰਗਾ ਨਹੀਓ ਹੁੰਦਾ ਗਾ ਜਬਰ ਦਿੱਲੀਏ,
ਝੂਠੇ ਦਾਅਵਿਆਂ ਤੇ ਲਾਰਿਆਂ ਤੋਂ ਅੱਕੇ ਹੋਏ ਕੀਤੇ,
ਦੇਣ ਨਾ ਇਹ ਡੰਡਾ ਤੇਰਾ ਡੂਕ ਦਿੱਲੀ ਏ,
ਬਹੁਤ ਹੋਗੀ ਮਿਹਨਤਾਂ ਦੀ ਲੁੱਟ ਦਿਲੀਏ……
ਮਜ਼ਦੂਰ ਇਥੇ ਤੰਗ ਤੇ ਕਿਸਾਨ ਫਾਹੇ ਲੈਂਦਾ ਦਿੱਲੀਏ,
ਪਰ ਤੇਰੇ ਉੱਤੇ ਫ਼ਰਕ ਨਾ ਪੈਂਦਾ ਦਿੱਲੀਏ,
ਹੱਕ ਜਿਹੜਾ ਮੰਗੇ ਉਹਨੂੰ ਡਾਂਗਾਂ ਫੇਰਦੀ,
ਕਾਹਤੋਂ ਸੁਣਦੀ ਨਾ ਦੁਖੀਆਂ ਦਾ ਦੁਖ ਦਿੱਲੀਏ,
ਬਹੁਤ ਹੋਗੀ ਮਿਹਨਤਾਂ ਦੀ ਲੁੱਟ ਦਿੱਲੀਏ……
ਅੱਜ ਕੱਠੇ ਹੋ ਕੇ ਤੈਨੂੰ ਕਹਿਣ ਦਿੱਲੀਏ,
ਇਕ ਹੱਦ ਤੱਕ ਲੋਕ ਚੁੱਪ ਰਹਿਣ ਦਿੱਲੀਏ,
ਫਿਰਦੀ ਦੱਬਣ ਹੱਕ ਦੀ ਆਵਾਜ਼ ਨੂੰ,
ਮਾਰੀ ਗਈ ਏ ਕਾਹਤੋਂ ਤੇਰੀ ਮੱਤ ਦਿੱਲੀਏ,
ਬਹੁਤ ਹੋਗੀ ਮਿਹਨਤਾਂ ਦੀ ਲੁੱਟ ਦਿੱਲੀਏ….
ਬਹੁਤ ਹੋਗੀ ਮਿਹਨਤਾਂ ਦੀ ਲੁੱਟ ਦਿੱਲੀਏ,
ਪੂੰਜੀਪਤੀਆਂ ਦਾ ਪੁਰਦੀ ਏ ਪੱਖ ਦਿੱਲੀਏ…….
ਪਰਮਜੀਤ ਲਾਲੀ
Previous articleਗੁਪਤਤਾ ਅਤੇ ਸੁਰੱਖਿਆ ਲਈ ਖ਼ਤਰਾ ਹਨ ਲੁਭਾਵਣੀਆਂ ਸਮਾਰਟਫੋਨ ਐਪਲੀਕੇਸ਼ਨਜ
Next articleਪਹਿਲੀ ਮਈ ਦਾ ਸੁਨੇਹਾ – ਕਿਰਤ ਤੇ ਆਜ਼ਾਦੀ ਲਈ ਸੰਘਰਸ਼ !