ਮੇਲਾਨੀਆ ਟਰੰਪ ਵੱਲੋਂ ਸ਼ਾਂਤੀ ਦੀ ਅਪੀਲ

(ਸਮਾਜਵੀਕਲੀ): ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਸਿਆਹਫਾਮ ਜਾਰਜ ਫਲਾਇਡ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਮੁਲਕ ਵਿੱਚ ਭੜਕੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ, ਸੜਕਾਂ ਖਾਲੀ ਕਰਨ ਅਤੇ ਆਪਣੇ ਨੇੜਲਿਆਂ ਨਾਲ ਸਮਾਂ ਬਿਤਾਉਣ ਦੀ ਅਪੀਲ ਕੀਤੀ ਹੈ। ਮੇਲਾਨੀਆ ਨੇ ਟਵੀਟ ਕੀਤਾ, ‘ਸਾਰੇ ਸ਼ਹਿਰ, ਫਿਰਕੇ ਅਤੇ ਲੋਕ ਸੁਰੱਖਿਅਤ ਰਹਿਣ ਦੇ ਹੱਕਦਾਰ ਹਨ ਅਤੇ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ। ’
Previous articleਅਮਰੀਕਾ ਹਿੰਸਾ: ਕਰਫਿਊ ਦੀ ਉਲੰਘਣਾ ਕਰ ਕੇ ਲੋਕਾਂ ਨੇ ਕਈ ਸ਼ਹਿਰਾਂ ਵਿੱਚ ਕੀਤਾ ਰੋਸ ਪ੍ਰਦਰਸ਼ਨ
Next articleਪਦਮਸ੍ਰੀ ਰਾਣੀ ਰਾਮਪਾਲ ਦੇ ਨਾਂ ਦੀ ਖੇਲ ਰਤਨ ਲਈ ਸਿਫਾਰਿਸ਼