(ਸਮਾਜ ਵੀਕਲੀ)
ਬਾਪੂ ਮੇਰੇ ਨੇ ਕੁਝ ਸੁਪਨੇ ਸਜਾਏ ਨੇ,
ਸੁਪਨੇ ਉਹ ਮੈਨੂੰ ਉਹਦੀਆਂ ਅੱਖੀਆਂ ਚ ਨਜ਼ਰ ਆਏ ਨੇ।
ਜੰਮਣ ਤੇ ਮੇਰੇ ਉਹਨੇ ਭੰਗੜੇ ਵੀ ਪਾਏ ਨੇ,
ਖ਼ੁਸ਼ੀ ਮੇਰੀ ਤੇ ਉਹਨੇ ਦੁੱਖ ਵੀ ਲੁਕਾਏ ਨੇ,
ਮੇਰੇ ਨਾਲ ਮਿਲ ਉਹਨੇ ਗੋਲਗੱਪੇ ਵੀ ਖਾਏ ਨੇ,
ਬਾਪੂ ਮੇਰੇ ਨੇ ਕੁਝ ਸੁਪਨੇ ਸਜਾਏ ਨੇ,
ਸੁਪਨੇ ਉਹ ਮੈਨੂੰ ਉਹਦੀਆਂ ਅੱਖੀਆਂ ਚ ਨਜ਼ਰ ਆਏ ਨੇ।
ਰੁੱਸੀ ਨੂੰ ਮਨਾਉਣ ਲਈ ਉਹਨੇ ਲਾਡ ਵੀ ਲਡਾਏ ਨੇ,
ਮੇਰੇ ਸੁੰਨੇ ਗੁੱਟ ਲਈ ਉਹਨੇ ਦੋ ਕੰਗਣ ਘੜਾਏ ਨੇ,
ਚੰਗੀ ਜ਼ਿੰਦਗੀ ਲਈ ਉਹਨੇ ਸਬਕ ਵੀ ਪੜ੍ਹਾਏ ਨੇ,
ਬਾਪੂ ਮੇਰੇ ਨੇ ਕੁਝ ਕੁਝ ਸੁਪਨੇ ਸਜਾਏ ਨੇ,
ਸੁਪਨੇ ਉਹ ਮੈਨੂੰ ਉਹਦੀਆਂ ਅੱਖੀਆਂ ਚ ਨਜ਼ਰ ਆਏ ਨੇ।
ਕਾਲਜ ਲਈ ਉਹਨੇ ਮੈਨੂੰ ਨਵੇਂ ਸੂਟ ਵੀ ਬਣਵਾਏ ਨੇ,
ਰੋਂਦੀ ਨੂੰ ਹਸਾਉਣ ਲਈ ਉਹਨੇ ਟੁੱਟੇ-ਭੱਜੇ ਗਾਣੇ ਵੀ ਸੁਣਾਏ ਨੇ,
ਫਟੇ ਹੱਥਾਂ ਦੇ ਉਹਨੇ ਕੁਝ ਦਰਦ ਵੀ ਛੁਪਾਏ ਨੇ,
ਬਾਪੂ ਮੇਰੇ ਨੇ ਕੁਝ ਸੁਪਨੇ ਸਜਾਏ ਨੇ,
ਸੁਪਨੇ ਉਹ ਮੈਨੂੰ ਉਹਦੀਆਂ ਅੱਖੀਆਂ ਚ ਨਜ਼ਰ ਆਏ ਨੇ।
ਪੜ੍ਹਾਉਣੇ ਲਈ ਮੈਨੂੰ ਉਹਨੇ ਦੇਰ ਨਾਲ ਘਰ ਫੇਰੇ ਪਾਏ ਨੇ,
ਮੇਰੇ ਨਾਲ ਉਹਨੇ ਦੁੱਖ ਸੁੱਖ ਵੀ ਵੰਡਾਏ ਨੇ,
ਪੌੜੀ ਮੰਜ਼ਿਲ ਦੀ ਚੜ੍ਹਾਉਣ ਲਈ ਉਹਨੇ ਹੱਥ ਆਪਣੇ ਵਧਾਏ ਨੇ,
ਬਾਪੂ ਮੇਰੇ ਨੇ ਕੁਝ ਸੁਪਨੇ ਸਜਾਏ ਨੇ,
ਸੁਪਨੇ ਉਹ ਮੈਨੂੰ ਉਹਦੀਆਂ ਅੱਖੀਆਂ ਚ ਨਜ਼ਰ ਆਏ ਨੇ।
ਨਮਨਪ੍ਰੀਤ ਕੌਰ
ਪਿੰਡ ਕਿਸ਼ਨਪੁਰਾ
ਜ਼ਿਲ੍ਹਾ ਲੁਧਿਆਣਾ
ਫੋਨ ਨੰਬਰ 9876172767