ਮੇਰੇ ਪਿਤਾ

(ਸਮਾਜਵੀਕਲੀ)

 

ਤੂੰ ਪਹਿਲੀ ਵਾਰ ਉਂਗਲ ਫੜ ਕੇ
ਮੈਨੂੰ ਤੁਰਨਾ ਸਿਖਾਇਆ।

ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ
ਅੱਡੀ ਚੋਟੀ ਦਾ ਜ਼ੋਰ ਲਾਇਆ।

ਜਦ ਵੀ ਕੋਈ ਰੋੜਾ ਬਣ ਕੇ
ਖੜਾ ਹੋਇਆ ਮੇਰੇ ਅੱਗੇ,
ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ
ਉਸ ਨੂੰ ਲਾਇਆ ਆਪਣੇ ਅੱਗੇ।

ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ
ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ।
ਪਰ ਇਹ ਬਹੁਤ ਕੰਮ ਆਇਆ
ਸੁਆਰਨ ਲਈ ਮੇਰਾ ਅੱਗਾ।

ਤੇਰੇ ਸਹਿਯੋਗ ਤੇ ਸੇਧ ਨਾਲ
ਮੈਂ ਪੁੱਜਾ ਆਪਣੇ ਮੁਕਾਮ ਤੱਕ।
ਤੇਰੇ ਕਰਕੇ ਹੀ ਮਿਲੀਆਂ ਨੇ
ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ।

ਤੇਰੀ ਵਧਦੀ ਉਮਰ ਨੇ ਮੈਨੂੰ
ਹੈ ਡਾਢਾ ਫ਼ਿਕਰਾਂ ਵਿੱਚ ਪਾਇਆ।
ਡਰਦਾ ਹਾਂ ਕਿਤੇ ਖੋਹ ਨਾ ਲਵੇ
ਰੱਬ ਮੇਰੇ ਕੋਲੋਂ ਇਹ ਸਰਮਾਇਆ।

ਮਿਲਦਾ ਰਹੇ ਮੈਨੂੰ ਤੇਰਾ ਪਿਆਰ
ਰੱਬ ਅੱਗੇ ਕਰਾਂ ਇਹੋ ਦੁਆਵਾਂ।
‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

Previous articleIndian Workers Association (GB)
Next articleਅਭਿਵਿਅਕਤੀ ਫਾਊਂਡੇਸ਼ਨ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ