(ਸਮਾਜ ਵੀਕਲੀ)
ਮੇਰੇ ਸੁੱਖਾ ਦੇ ਵਿੱਚ ਸੁਖੀ ਵੱਸਦੀ ਆ,
ਮੇਰੇ ਹਾਸਿਆ ਦੇ ਵਿੱਚ ਹੱਸਦੀ ਆ,
ਮੇਰੇ ਦੁੱਖਾ ਦੇ ਵਿੱਚ ਰੋ ਪੈਂਦੀ ਆ,
ਹੋਵੇ ਲੰਮੀ ਉਮਰ ਰੱਬਾ ਉਹਦੀ
ਉਹ ਮੇਰੀਆ ਖੁਸ਼ੀਆ ਦੇ ਵਿੱਚ ਖੁਸ ਵੱਸਦੀ ਆ,
ਬੋਹੜ ਦੀ ਛਾਂ ਵਰਗੀ, ਰੱਬ ਦੇ ਨਾਂ ਵਰਗੀ,
ਉਹ ਹੈ ਮੇਰੀ ਮਾਂ ,ਉਹ ਹੈ ਮੇਰੀ ਮਾਂ
ਉਹਦਾ ਦੇਣ ਕੋਈ ਨਹੀਂ ਦੇ ਸਕਦਾ,
ਹਰ ਇੱਕ ਦੇ ਦਿਲ ਵਿੱਚ ਵਸਦੀ ਆ,
ਕਿੰਨੇ ਹੀ ਦੁੱਖ ਹੋਣ ਨਾ ਕਿਸੇ ਨੂੰ ਦੱਸਦੀ ਆ,
ਉਹਲੇ ਹੋ ਕੇ ਇੱਕਲੀ ਰੋ ਲੈਂਦੀ
ਸਾਰਿਆ ਅੱਗੇ ਹੱਸਦੀ ਆ
ਬੋਹੜ ਦੀ ਛਾਂ ਵਰਗੀ, ਰੱਬ ਦੇ ਨਾਂ ਵਰਗੀ,
ਉਹ ਹੈ ਮੇਰੀ ਮਾਂ ਉਹ ਹੈ ਮੇਰੀ ਮਾਂ
ਮਾਵਾ ਬਿਨਾਂ ਨਾ ਕੋਈ ਪੁੱਛਦਾ ਹਾਲ ਚਾਲ
ਪਿਰਤੀ ਆਖੇ ਸਬ ਰਿਸ਼ਤੇ ਨਕਲੀ ਜਿਹੇ ਲੱਗਦੇ ਨੇ,
ਨਾ ਹੋਵੇ ਮਾ ਆਪਣੇ ਵੀ ਪਾਸਾ ਵੱਟਦੇ ਨੇ,
ਬਿਨਾਂ ਮਾਵਾ ਦੇ ਰੋਟੀ ਹੱਥ ਖੋ ਲੈਦੇ ਨੇ ਕਾਂ
ਬੋਹੜ ਦੀ ਛਾਂ ਵਰਗੀ, ਰੱਬ ਦੇ ਨਾਂ ਵਰਗੀ,
ਉਹ ਹੈ ਮੇਰੀ ਮਾਂ ਉਹ ਹੈ ਮੇਰੀ ਮਾਂ
ਪਿਰਤੀ ਸ਼ੇਰੋਂ
ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ
9814407342