ਮੇਰੀ ਆਖ਼ਰੀ ਵਿਧਾਨ ਸਭਾ ਚੋਣ: ਨਿਤੀਸ਼

ਧਮਦਾਹਾ (ਸਮਾਜ ਵੀਕਲੀ) : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਐਲਾਨ ਕੀਤਾ ਕਿ ਇਹ ਵਿਧਾਨ ਸਭਾ ਚੋਣਾਂ ਉਨ੍ਹਾਂ ਦੀਆਂ ਆਖ਼ਰੀ ਚੋਣਾਂ ਹਨ। ਅੱਜ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਪ੍ਰਚਾਰ ਦੇ ਖ਼ਤਮ ਹੋਣ ਮੌਕੇ ਪੁਰਨੀਆ ਜ਼ਿਲ੍ਹੇ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਵਿਧਾਨ ਸਭਾ ਚੋਣਾਂ ਦੇ ਆਖ਼ਰੀ ਗੇੜ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਇਕ ਦਿਨ ਛੱਡ ਕੇ ਸ਼ਨਿਚਰਵਾਰ ਨੂੰ ਵੋਟਾਂ ਪੈਣਗੀਆਂ। ਇਹ ਮੇਰੀ ਆਖ਼ਰੀ ਚੋਣ ਹੈ। ਅੰਤ ਭਲਾ ਤਾਂ ਸਭ ਭਲਾ।’’ 69 ਸਾਲਾ ਨਿਤੀਸ਼ ਨੇ ਕਰੀਬ 15 ਸਾਲ ਬਿਹਾਰ ਵਿੱਚ ਰਾਜ ਕੀਤਾ ਹੈ ਅਤੇ ਕੁਝ ਸਮੇਂ ਲਈ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ। ਉਹ ਹੁਣ ਵੋਟਰਾਂ ਤੋਂ ਮੁੱਖ ਮੰਤਰੀ ਵਜੋਂ ਚੌਥਾ ਕਾਰਜਕਾਲ ਦੇਣ ਦੀ ਅਪੀਲ ਕਰ ਰਹੇ ਹਨ।

Previous articleਪੰਜਾਬ ’ਚ 16 ਨਵੰਬਰ ਤੋਂ ਖੁੱਲ੍ਹਣਗੇ ਕਾਲਜ ਤੇ ’ਵਰਸਿਟੀਆਂ
Next articleਮੈਨੂੰ ਨਿਤੀਸ਼ ਸਰਕਾਰ ਦੀ ਲੋੜ: ਮੋਦੀ