(ਸਮਾਜ ਵੀਕਲੀ)
ਮੇਰੀ ਅਰਜ਼ ਹੈ ਇਸ ਮੁਲਕ ਦੇ ਹਾਕਮਾਂ ਨੂੰ
ਉਚੀ ਤਹਿਲੀਮ ਤੇ ਇਲਮ ਦੇ ਵਾਕਫਾਂ ਨੂੰ
ਨਾ ਤੋੜੋ ਅੰਨਦਾਤਾ ਤੋਂ ਅੰਨ ਦਾ ਨਾਤਾ
ਬੜੇ ਫ਼ਿਕਰ ਨੇ ਇਹ ਬੇਫ਼ਿਕਰ ਮਾਲਕਾਂ ਨੂੰ
ਮੇਰੀ ਅਰਜ਼ ਹੈ ਇਸ ਮੁਲਕ ਦੇ ਹਾਕਮਾਂ ਨੂੰ
ਉਚੀ ਤਹਿਲੀਮ ਤੇ ਇਲਮ ਦੇ ਵਾਕਫਾਂ ਨੂੰ
ਬੇਸ਼ਕ ਲਗਦੇ ਚੁੱਕੀ ਹੱਥੀਂ ਹਥਿਆਰ ਖੜੇ
ਬੇਵੱਸ ਨੇ ਬੇਵਜਾ ਨਹੀ ਸ਼ੇਰ ਦਹਾੜ ਰਹੇ
ਦੱਸੋ ਕਿਥੇ ਨਹੀਂ ਹਿੰਦੁਸਤਾਨ ਨਾਲ ਖੜੇ
ਉਹ ਉਸ ਪਾਰ ਤੇ ਤੁਸੀਂ ਇਸ ਪਾਰ ਖੜੇ
ਬੇ ਜਗੀਰ ਨਾ ਕਰੋ ਇਹ ਜਗੀਰਦਾਰਾਂ ਨੂੰ
ਮੇਰੀ ਅਰਜ਼ ਹੈ ਇਸ ਮੁਲਕ ਦੇ ਹਾਕਮਾਂ ਨੂੰ
ਲੇਖਾਂ ਵਿਚ ਧੱਕੇ ਬੇਸ਼ੁਮਾਰ ਇਹਨਾਂ ਨੂੰ
ਕਾਨੂੰਨ ਦੀ ਮਾਰੋ ਨਾ ਮਾਰ ਇਹਨਾਂ ਨੂੰ
ਰੂਕਸੱਤ ਕਰੋ ਬਾ ਅਦਬ ਹੱਕ ਮੋੜ ਕੇ
ਮਿੱਟੀ ਨਾ ਕਰੋ ਮਿੱਟੀ ਦੇਆਂ ਕਾਸ਼ਤਾਂ ਨੂੰ
ਮੇਰੀ ਅਰਜ਼ ਹੈ ਇਸ ਮੁਲਕ ਦੇ ਹਾਕਮਾਂ ਨੂੰ
ਉਚੀ ਤਹਿਲੀਮ ਤੇ ਇਲਮ ਦੇ ਵਾਕਫਾਂ ਨੂੰ
ਰਜ਼ਾ ਵਿਚ ਰਹਿੰਦੇ ਮੰਨਣ ਭਾਣਾ ਰੱਬ ਦਾ
ਭੁੱਖੇ ਭਾਣੇ ਭੂਝੇ ਸੁੱਤੇ ਢਿੱਡ ਭਰਨ ਜੱਗ ਦਾ
ਬੁੰਨੀਆਦ ਦੇਸ਼ ਦੀ ਕਿਸਾਨ ਤੇ ਜਵਾਨ
ਕਰੋ ਨਾ ਖੁਆਰ ਕੁਦਰਤ ਦੇਆਂ ਘਾੜਤਾਂ ਨੂੰ
ਮੇਰੀ ਅਰਜ਼ ਹੈ ਇਸ ਮੁਲਕ ਦੇ ਹਾਕਮਾਂ ਨੂੰ
ਉਚੀ ਤਹਿਲੀਮ ਤੇ ਇਲਮ ਦੇ ਵਾਕਫਾਂ ਨੂੰ
ਗੁਰਪ੍ਰੀਤ ਸਿੰਘ (ਪ੍ਰੀਤ ਸਫ਼ਰੀ)
7508147356