ਮੇਰਾ ਨਿਸ਼ਾਨਾ

(ਸਮਾਜ ਵੀਕਲੀ)

ਮੇਰੇ ਕੋਲੋਂ ਇਹ ਆਸ ਨਾ ਰੱਖੋ
ਕਿ ਮੈਂ ਕਿਸੇ ਖਾਸ ਧਰਮ ਨੂੰ ਅਪਣਾ ਕੇ
ਤੇ ਫਿਰ ਉਸ ਧਰਮ ਦਾ ਬਾਣਾ ਪਾ ਕੇ
ਤੁਹਾਡੇ ਵਿੱਚ ਵਿਚਰਾਂਗਾ
ਤੇ ਫਿਰ ਉਸ ਧਰਮ ਦੀਆਂ
ਸਿਫਤਾਂ ਕਰਾਂਗਾ
ਤੇ ਬਾਕੀ ਧਰਮਾਂ ਦੀ ਨਿਖੇਧੀ
ਕਿਉਂਕਿ ਮੈਂ ਕੋਈ ਭਟਕਿਆ
ਹੋਇਆ ਆਦਮੀ ਨਹੀਂ ਹਾਂ
ਮੈਨੂੰ ਆਪਣੇ ਨਿਸ਼ਾਨੇ ਦਾ ਪਤਾ ਹੈ
ਤੇ ਮੈਨੂੰ ਇਸ ਬਾਰੇ ਰਤਾ ਵੀ
ਸ਼ੱਕ ਨਹੀਂ ਹੈ
ਮੇਰਾ ਨਿਸ਼ਾਨਾ ਤਾਂ ਸਪੱਸ਼ਟ ਹੈ:
ਦੱਬੇ, ਕੁੱਚਲੇ ਤੇ ਲਤਾੜੇ ਹੋਏ
ਲੋਕਾਂ ਦਾ ਸਾਥ ਦੇਣਾ
ਤੇ ਨਿਰਦੋਸ਼ੇ ਲੋਕਾਂ ਦਾ ਦਿਨ ਦਿਹਾੜੇ
ਕਤਲ ਕਰਨ ਵਾਲਿਆਂ ਦੇ
ਚਿਹਰਿਆਂ ਤੋਂ ਨਕਾਬ ਹਟਾਣੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

Previous articleਦਿਲ ਨੂੰ
Next articleਪੰਜਾਬ ’ਚ ਕੋਵਿਡ-19 ਪਾਬੰਦੀਆਂ 10 ਅਪਰੈਲ ਤੱਕ ਵਧਾਈਆਂ, ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਮੋਬਾਈਲ ਟੀਕਾਕਰਨ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ