ਕਰੋਨਾ: ਭਾਰਤ ਨੂੰ ਦੋ ਮਹੀਨਿਆਂ ਮਗਰੋਂ ਵੱਡੀ ਰਾਹਤ, ਕੇਸਾਂ ਦੀ ਗਿਣਤੀ ਘਟੀ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੂੰ ਕਰੋਨਾਵਾਇਰਸ ਮਹਾਮਾਰੀ ਤੋਂ ਦੋ ਮਹੀਨਿਆਂ ਮਗਰੋਂ ਵੱਡੀ ਰਾਹਤ ਮਿਲੀ ਹੈ ਅਤੇ 63 ਦਿਨਾਂ ਦੇ ਵਕਫ਼ੇ ਮਗਰੋਂ ਰੋਜ਼ਾਨਾ ਦਰਜ ਹੋਣ ਵਾਲੇ ਕੇਸਾਂ ਦੀ ਦਰ ਘਟ ਕੇ 4.62 ਫ਼ੀਸਦੀ ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ, 66 ਦਿਨਾਂ ਮਗਰੋਂ ਇੱਕ ਦਿਨ ਵਿੱਚ ਸਭ ਤੋਂ ਘੱਟ 86,498 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 2,89,96,473 ਹੋ ਗਈ ਹੈ।

ਕੋਵਿਡ ਕੇਸਾਂ ਦੀ ਸਭ ਤੋਂ ਘੱਟ ਗਿਣਤੀ ਬੀਤੀ 2 ਅਪਰੈਲ ਨੂੰ 81,466 ਦਰਜ ਕੀਤੀ ਗਈ ਸੀ। ਹਾਲਾਂਕਿ, ਮੌਤਾਂ ਦੀ ਦਰ ਵਿੱਚ ਵੀ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਨਾਲ 2,123 ਮੌਤਾਂ ਹੋਈਆਂ, ਜੋ 47 ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਮਹਾਮਾਰੀ ਨੇ ਹੁਣ ਤੱਕ 3,51,309 ਲੋਕਾਂ ਦੀ ਜਾਨ ਲੈ ਲਈ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 36,82,07,596 ਲੋਕਾਂ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਸੋਮਵਾਰ ਨੂੰ 18,73,485 ਸੈਂਪਲ ਲਏ ਗਏ।

ਮੰਤਰਾਲੇ ਮੁਤਾਬਕ, ਰੋਜ਼ਾਨਾ ਪਾਜ਼ੇਟਿਵਿਟੀ ਦਰ ਘੱਟ ਕੇ 4.62 ਰਹਿ ਗਈ ਹੈ, ਜੋ ਲਗਾਤਾਰ 15 ਦਿਨਾਂ ਵਿੱਚ ਦਸ ਫ਼ੀਸਦੀ ਤੋਂ ਘੱਟ ਰਹੀ। ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 5.94 ਫ਼ੀਸਦੀ ’ਤੇ ਆ ਗਈ, ਜਦੋਂਕਿ ਸਰਗਰਮ ਕੇਸ 13,03,702 ਰਹਿ ਗਏ, ਜੋ ਕੁੱਲ ਦਾ 4.50 ਫ਼ੀਸਦੀ ਹਨ। ਦੇਸ਼ ਦੀ ਸਿਹਤਯਾਬੀ ਦਰ 94.29 ਫ਼ੀਸਦੀ ਹੋ ਗਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮਾਂਤਰੀ ਸਫ਼ਰ ਲਈ ਜਲਦੀ ਲੱਗ ਸਕੇਗੀ ਕੋਵੀਸ਼ੀਲਡ ਦੀ ਦੂਜੀ ਡੋਜ਼
Next articleਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੇ ਵਿਅਕਤੀ ਨੇ ਥੱਪੜ ਮਾਰਿਆ