ਮਹਿਤਪੁਰ – (ਨੀਰਜ ਵਰਮਾ) ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਪਾਲ ਜਗਤ ਦੀ ਅਗਵਾਈ ਹੇਠ ਡਾ. ਮਨਦੀਪ ਕੌਰ ਨੇ ਸਾਰੀਆਂ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ। ਇਸ ਮੌਕੇ ਡਾ. ਵਰਿੰਦਰ ਜਗਤ ਨੇ ਦੱਸਿਆਂ ਕਿ ਸਰਕਾਰ ਵੱਲੋਂ ਅਨੀਮੀਆਂ ਮੁਕਤ ਪੰਜਾਬ ਮੁਹਿੰਮ ਤਹਿਤ ਔਰਤਾਂ ਬੱਚਿਆਂ ਤੇ ਯੁਵਾ ਲੜਕੀਆਂ ਨੂੰ ਇਲਾਜ ਤੇ ਖੁਰਾਕ ਨਾਲ ਅਨੀਮੀਆਂ ਮੁਕਤ ਕਰਨਾ ਹੈ। ਬੀ. ਈ. ਈ. ਸੰਦੀਪ ਵਾਲੀਆਂ ਨੇ ਦੱਸਿਆਂ ਕਿ ਅਨੀਮੀਆਂ ਦੀ ਰੋਕਥਾਮ ਲਈ ਸੈਕਟਰ ਵਾਈਜ ਕੈਂਪ ਲਗਾਏ ਜਾਣਗੇ ਜਿਸ ਚ ਸਾਰੀਆਂ ਗਰਭਵਤੀ ਔਰਤਾਂ ਦੇ ਖੂਨ ਦੀ ਕਮੀ ਜੇਕਰ ਪਾਈ ਗਈ ਤਾਂ ਉਸਦਾ ਸਹੀ ਇਲਾਜ ਕੀਤਾ ਜਾਵੇਗਾ ਤੇ ਪੋਸ਼ਟਿਕ ਆਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਈਆਂ ਹੋਈਆਂ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਵੀ ਵੰਡੇ ਗਏ। ਇਸ ਮੌਕੇ ਕੁਲਵਿੰਦਰ ਕੌਰ ਏ. ਐਨ ਐਮ, ਮਨੀਸ਼ਾਂ ਏ. ਐਨ. ਐਮ ਤੇ ਕੁਲਵੰਤ ਕੌਰ ਆਦਿ ਹਾਜਰ ਸਨ।