ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਧੂਮ ਧਾਮ ਨਾਲ ਸੰਪੰਨ

  ਮਹਿਤਪੁਰ ਦੇ ਦੁਸ਼ਹਿਰੇ ਵਿਖੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਤੇ ਦੁਸ਼ਿਹਰਾ ਕਮੇਟੀ ਦੇ ਮੈਂਬਰ ਰਾਮ ਲਛਮਣ ਤੇ ਰਾਵਣ ਦੇ ਸਰੂਪਾਂ ਨਾਲ।
ਮਹਿਤਪੁਰ – (ਨੀਰਜ ਵਰਮਾ) ਮਹਿਤਪੁਰ ਦਾ ਇਤਿਹਾਸਕ ਦੁਸ਼ਹਿਰਾ 10 ਦਿਨ ਪੂਰੇ ਰਸਮੋ ਰਿਵਾਜ ਨਾਲ ਮਨਾਇਆ ਗਿਆ । ਜਿਸ ਚ ਰੋਜਾਨਾ ਰਾਮਾਇਣ ਦਾ ਦ੍ਰਿਸ਼ਾਂ ਨੂੰ ਦੁਹਰਾਇਆ ਗਿਆ। ਦੁਸ਼ਹਿਰੇ ਚ ਮੇਨ ਆਕਰਸ਼ਣ ਦਾ ਕੇਂਦਰ ਲਛਮਣ ਮੂਰਸ਼ਾ ਰਹੀ ਜਿਸ ਚ ਨੀਰਜ ਵਰਮਾ ਵੱਲੋਂ ਰਾਮ ਦਾ ਸਰੂਪ ਤੇ ਤਰੁਣ ਵਰਮਾ ਵੱਲੋਂ ਲਛਮਣ ਦਾ ਸਰੂਪ ਨਿਭਾਇਆ ਗਿਆ। ਮੂਰਛਾ ਦੇਖਣ ਵੱਖ ਵੱਖ ਪਿੰਡਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਤੇ ਬੇੜਾ ਤਾਰਨ ਮੌਕੇ ਤੇ ਰਾਮ ਵਿਵਾਹ ਮੌਕੇ  ਵੀ ਹਜਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ।
    ਦੁਸ਼ਿਹਰੇ ਮੌਕੇ ਵਿਸ਼ੇਸ਼ ਤੌਰ ਤੇ ਐਮ. ਐਲ ਏ. ਹਲਕਾ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਦੁਸ਼ਹਿਰਾ ਕਮੇਟੀ ਪ੍ਰਧਾਨ ਅਜੇ ਸੂਦ , ਨਗਰ ਪੰਚਾਇਤ ਪ੍ਰਧਾਨ ਰਾਜ ਕੁਮਾਰ ਜੱਗਾ, ਰਮੇਸ਼ ਮਹੇ ਕੌਂਸਲਰ, ਜਗਦੀਸ਼ ਮਿਗਲਾਣੀ , ਡਾ. ਅਮਰਜੀਤ ਸਿੰਘ ਥਿੰਦ ਅਕਾਲੀ ਆਗੂ, ਬਲਜਿੰਦਰ ਸਿੰਘ ਕੰਗ , ਚੇਅਰਮੈਨ ਰਮੇਸ਼ ਵਰਮਾ ਆਦਿ ਪਹੁੰਚੇ ।
Previous articleਆਸਟਰੇਲੀਆਂ, ਨਿਉਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਆਦਿ ਮੁਲਕਾਂ ਤੋਂ ਪੰਜਾਬ ਦਾ ਹਵਾਈ ਸਫਰ ਹੋਇਆ ਸੁਖਾਲਾ: ਫਲਾਈ ਅੰਮ੍ਰਿਤਸਰ ਮੁਹਿੰਮ
Next articleਮੁੱਢਲਾ ਸਿਹਤ ਕੇਂਦਰ ਮਹਿਤਪੁਰ ਚ ਗਰਭਵਤੀ ਔਰਤਾਂ ਲਈ ਲਗਾਇਆ ਕੈਂਪ