ਚੰਡੀਗੜ੍ਹ : ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਅਸਤੀਫ਼ਾ ਦੇਣ ਦੀ ਖ਼ਬਰ ਨੂੰ ਪੰਜਾਬ ਸਰਕਾਰ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਇਸ ਖ਼ਬਰ ਨੂੰ ਹਵਾ ਉਦੋਂ ਮਿਲੀ ਜਦੋਂ ਸੁਰੇਸ਼ ਕੁਮਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵ੍ਹਟਸਐਪ ਗਰੁੱਪ ਤੋਂ ਬਾਹਰ ਹੋ ਗਏ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਉਹ ਹੁਣ ਪੰਜਾਬ ਸਰਕਾਰ ਲਈ ਕੰਮ ਨਹੀਂ ਕਰਨਗੇ। ਇਸੇ ਗੱਲ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਇਸ ਖ਼ਬਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕੱਤਰ-ਕਮ-ਓਐੱਸਡੀ ਐੱਮਪੀ ਸਿੰਘ ਨੇ ਨੋਟਿਸ ਲਿਆ ਅਤੇ ਇਸ ਅਸਤੀਫ਼ੇ ਨੂੰ ਬੇਬੁਨਿਆਦ ਤੇ ਫ਼ਰਜ਼ੀ ਦੱਸਿਆ।
INDIA ਮੁੱਖ ਮੰਤਰੀ ਦੇ ਸਕੱਤਰ ਨੇ ਸੁਰੇਸ਼ ਕੁਮਾਰ ਦੇ ਅਸਤੀਫ਼ੇ ਸਬੰਧੀ ਖ਼ਬਰਾਂ ਨੂੰ...