ਮੁੱਕੇਬਾਜ਼ੀ: ਸਾਈ ਸੈਂਟਰ ਮਸਤੂਆਣਾ ਨੇ ਓਵਰਆਲ ਟਰਾਫੀ ਜਿੱਤੀ

ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਸੈਂਟਰ ਵਿੱਚ ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿੱਪ (ਲੜਕੇ) ਅੱਜ ਦੇਰ ਸ਼ਾਮ ਸਮਾਪਤ ਹੋ ਗਈ। ਚੈਂਪੀਅਨਸ਼ਿੱਪ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ 273 ਦੇ ਕਰੀਬ ਮੁੱਕੇਬਾਜ਼ਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ ਦੌਰਾਨ ਸਾਈ ਸੈਂਟਰ ਮਸਤੂਆਣਾ ਸਾਹਿਬ ਨੇ ਓਵਰਆਲ ਚੈਂਪੀਅਨਸ਼ਿੱਪ ਟਰਾਫੀ ਜਿੱਤੀ। ਪੀਆਈਐਸ ਮੁਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਜਸਪ੍ਰੀਤ ਸਿੰਘ ਮਸਤੂਆਣਾ ਬੈੱਸਟ ਬੌਕਸਰ ਤੇ ਭਿੰਦਰ ਸਿੰਘ ਮੁਹਾਲੀ ਬੈੱਸਟ ਲੂਜ਼ਰ ਚੁਣੇ ਗਏ।
ਮੁੱਕੇਬਾਜ਼ੀ ਦੇ 44-46 ਕਿਲੋ ਭਾਰ ਵਰਗ ਦੇ ਲੜਕਿਆਂ ਵਿੱਚ ਪਠਾਨਕੋਟ ਦੇ ਵਿਕਾਸ ਠਾਕੁਰ, ਤਲਵੰਡੀ ਸਾਬੋ ਦੇ ਗਗਨਦੀਪ ਸਿੰਘ ਅਤੇ ਪੁਲੀਸ ਲਾਈਨ ਸੰਗਰੂਰ ਦੇ ਗਗਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 46-48 ਕਿਲੋ ਵਿੱਚ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਅਵੀਸ਼ੇਕ ਸਿੰਘ, ਪੁਲੀਸ ਲਾਈਨ ਸੰਗਰੂਰ ਦੇ ਸੰਦੀਪ ਸਿੰਘ ਅਤੇ ਮੁਕਤਸਰ ਦੇ ਸੂਰਜ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
48-50 ਕਿਲੋ ਵਿਚ ਤਲਵੰਡੀ ਸਾਬੋ ਦੇ ਕੁਲਦੀਪ ਸਿੰਘ ਅਤੇ ਸੁਨਾਮ ਦੇ ਦਿਨੇਸ਼ ਕੁਮਾਰ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। 50-52 ਕਿਲੋ ਵਿਚ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਕੁਲਜੀਤ ਸਿੰਘ ਅਤੇ ਪੁਲੀਸ ਲਾਈਨ ਸੰਗਰੂਰ ਦੇ ਅਮਨ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮੱਲਿਆ। 52-54 ਕਿਲੋ ਵਿਚ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਅਵਿਨਾਸ਼ ਜੰਬਲ ਅਤੇ ਪੀਆਈਐਸ ਮੁਹਾਲੀ ਦੇ ਭਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ, 54-57 ਕਿਲੋ ਭਾਰ ਵਰਗ ਵਿਚ ਪੀਆਈਐਸ ਮੁਹਾਲੀ ਦੇ ਲਵਪ੍ਰੀਤ ਸਿੰਘ ਅਤੇ ਜਲੰਧਰ ਦੇ ਦੀਪਕ ਸਰਮਾ ਨੇ ਕ੍ਰਮਵਾਰ ਪਹਿਲਾ ਦੂਸਰਾ ਸਥਾਨ, 57-60 ਕਿਲੋ ਭਾਰ ਵਰਗ ਵਿਚ ਸਾਈ ਸੈਂਟ

Previous articleਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮਟ ਤੋਂ ਪੱਕੇ ਤੌਰ ’ਤੇ ਛੋਟ
Next articleਅਰਜਨਟੀਨਾ ਦੇ ਕੁਆਰਟਰ ਫਾਈਨਲ ’ਚ ਸਿੱਧੇ ਦਾਖ਼ਲੇ ਦੇ ਆਸਾਰ