ਮੁੰਬਈ ’ਚ ਮੀਂਹ ਕਾਰਨ ਦੋ ਇਮਾਰਤਾਂ ਡਿੱਗੀਆਂ; ਦੋ ਮੌਤਾਂ

ਮੁੰਬਈ (ਸਮਾਜਵੀਕਲੀ) :  ਮੁੰਬਈ ਵਿੱਚ ਅੱਜ ਭਾਰੀ ਮੀਂਹ ਕਾਰਨ ਦੋ ਇਮਾਰਤਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ ਜਦਕਿ ਕਈ ਵਿਅਕਤੀਆਂ ਦੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ 2.30 ਵਜੇ ਦੇ ਕਰੀਬ ਮੁੰਬਈ ਦੇ ਨੀਮ ਸ਼ਹਿਰੀ ਇਲਾਕੇ ਮਲਵਾਨੀ ’ਚ ਤਿੰਨ ਮੰਜ਼ਿਲਾ ਇਮਾਰਤ (ਚਾਲ) ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 15 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਦੱਖਣੀ ਮੁੰਬਈ ਦੇ ਫੋਰਟ ਇਲਾਕੇ ’ਚ ਅੱਜ ਇੱਕ ਪੁਰਾਣੀ ਛੇ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਅਤੇ ਇਸ ਦੇ ਮਲਬੇ ਹੇਠ ਅਜੇ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੇ ਬਚੇ ਹੋਏ ਹਿੱਸੇ ’ਚ ਵੀ ਕਈ ਲੋਕ ਫਸੇ ਹੋਏ ਹਨ ਕਿਉਂਕਿ ਪੌੜੀਆਂ ਰਾਹੀਂ ਦਾਖਲ ਹੋਣ ਵਾਲਾ ਰਾਹ ਬੰਦ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਬਾਹਰ ਤੋਂ ਪੌੜੀ ਲਾ ਕੇ ਬਚਾਇਆ ਜਾ ਰਿਹਾ ਹੈ। ਸ਼ਹਿਰ ਦੇ ਮਿੰਟ ਰੋਡ ਸਥਿਤ ‘ਭਾਨੂਸ਼ਾਲੀ ਇਮਾਰਤ’ ਦਾ ਤਕਰੀਬਨ ਇੱਕ-ਤਿਹਾਈ ਹਿੱਸਾ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਢਹਿ ਗਿਆ। ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਮਲਬੇ ’ਚੋਂ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Previous articleਪਾਕਿਸਤਾਨ ਨੇ ਜਾਧਵ ਤੱਕ ਬੇਰੋਕ ਰਸਾਈ ਨਹੀਂ ਦਿੱਤੀ: ਭਾਰਤ
Next articleਪੂਤਿਨ ਨੇੜਲੇ ਕਾਰੋਬਾਰੀ ਦੀਆਂ ਕੰਪਨੀਆਂ ’ਤੇ ਅਮਰੀਕਾ ਵੱਲੋਂ ਪਾਬੰਦੀਆਂ