(ਸਮਾਜ ਵੀਕਲੀ)
ਗੈਰਤ ਰੰਗ ਰੱਤੇ ਸੂਰੇ ,
ਕਹਿਣੀ ਕਰਨੀ ਦੇ ਪੂਰੇ
ਸੰਗਤ ਲਈ ਦੇਗ ਹਮੇਸ਼ਾ
ਤੇਗ ਚੜ ਆਇਆਂ ਨੂੰ
ਰਹਿੰਦੀਆਂ ਨਿੱਤ ਮੁਹਿੰਮਾਂ
ਪੰਜਾਬ ਦੇ ਜਾਇਆਂ ਨੂੰ
ਨੀਵੇਂ ਮਨ ਉੱਚੀਆਂ ਮੱਤਾਂ
ਆਏ ਨੇ ਢੱਕਦੇ ਪੱਤਾਂ
ਭਲਾ ਸਰਬੱਤ ਦਾ ਚਾਹੁੰਦੇ
ਸ਼ੇਰਾਂ ਜਿਹੀ ਜਿੰਦਗੀ ਜਿਉਂਦੇ
ਭੰਨ ਕੇ ਮੂੰਹ ਮੋੜਿਆ
ਗਜ਼ਨੀ ਤੋਂ ਆਇਆਂ ਨੂੰ
ਰਹਿੰਦੀਆਂ ਨਿੱਤ ਮੁਹਿੰਮਾਂ
ਸਿਰਾਂਵ ਦੇ ਮੁੱਲ ਪਵਾਏ
ਫ਼ਿਰ ਵੀ ਇਹ ਨਾ ਘਬਰਾਏ
ਚੱਬਦੇ ਮੁੱਠੀ ਭਰ ਛੋਲੇ
ਬਣੇ ਨਾ ਕਿਸੇ ਦੇ ਗੋਲੇ
ਜਾਨ ਤੋਂ ਮਾਰ ਮੁਕਾਉਂਦੇ
ਪਗੜੀ ਹੱਥ ਪਾਇਆਂ ਨੂੰ
ਰਹਿੰਦੀਆਂ ਨਿੱਤ ਮੁਹਿੰਮਾਂ
ਪੰਜਾਬ ਦੇ ਜਾਇਆਂ ਨੂੰ
ਜਿੰਦੇ ਸੁੱਖੇ ਜਿਹੇ ਯੋਧੇ
ਜਾਲਮ ਨੂੰ ਲਾਉਂਦੇ ਸੋਧੇ
ਮੌਤ ਨੂੰ ਕਰਦੇ ਖੇਲਾਂ
ਰੋਕ ਨਾ ਸਕੀਆਂ ਜੇਲਾਂ
ਮੋੜਦੇ 31 ” ਸੋਨੂੰ ”
21 ਸਿਰ ਪਾਇਆਂ
ਰਹਿੰਦੀਆਂ ਨਿੱਤ ਮੁਹਿੰਮਾਂ
ਪੰਜਾਬ ਦੇ ਜਾਇਆਂ ਨੂੰ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011