ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਨੇ ਲਾਇਆ ਧਰਨਾ

ਚੰਡੀਗੜ੍ਹ – ਪੰਜਾਬ ਸਟੇਟ ਏਡਜ਼ ਕੰਟਰੋਲ ਇੰਮਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ ਪੰਜਾਬ ਦਾ ਸੂਬਾ ਪੱਧਰੀ ਧਰਨਾ ਲਗਾਇਆ ਗਿਆ। ਇਹ ਧਰਨਾ ਦਫ਼ਤਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਸੈਕਟਰ 38-ਬੀ ਵਿੱਚ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਸ. ਮਹਿੰਦਰਪਾਲ ਸਿੰਘ ਪਟਿਆਲਾ ਨੇ ਕੀਤੀ। ਇਸ ਧਰਨੇ ਦੌਰਾਨ ਅਧਿਕਾਰੀਆਂ ਦਾ ਪੁਤਲਾ ਵੀ ਫੂਕਿਆ ਗਿਆ। ਇਸ ਬਾਰੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ-ਮੱਠ ਦੀ ਨੀਤੀ ਦੀ ਸਖ਼ਤ ਅਲੋਚਨਾ ਕੀਤੀ। ਧਰਨੇ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕਰਨ ਲਈ ਸੁਹਿਰਦ ਹੋਣ ਦੀ ਅਪੀਲ ਕੀਤੀ ਗਈ। ਇਸ ਉਪਰੰਤ ਸਿਹਤ ਵਿਭਾਗ ਵੱਲੋਂ ਮੁਲਾਜ਼ਮਾਂ ਪ੍ਰਤੀ ਅਪਣਾਈ ਜਾ ਰਹੀ ਨੀਤੀ ਦਾ ਸਖ਼ਤ ਨੋਟਿਸ ਲੈਂਦਿਆਂ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ। ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਮੁਲਾਜ਼ਮ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਬਹੁਤ ਹੀ ਘੱਟ ਤਨਖਾਹ ਉਤੇ ਜ਼ੋਖਿਮ ਭਰੇ ਹਾਲਤਾਂ ਵਿੱਚ ਨਾ-ਮੁਰਾਦ ਬਿਮਾਰੀਆਂ ਦੇ ਖਦਸ਼ੇ ਹੇਠ ਕੰਮ ਕਰ ਰਹੇ ਹਨ। ਵਿਭਾਘ ਅਧੀਨ ਕੰਮ ਕਰ ਰਹੇ ਡਾਕਟਰਾਂ ਦੀ ਤਨਖਾਹ ਵਿੱਚ ਲਗਭਗ 15000-20000 ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਬਾਕੀ ਸਟਾਫ ਦੀ ਤਨਖਾਹ ਨਾਮਮਾਤਰ ਹੈ। ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਬਲਕਿ ਸਾਲ 2018 ਦੇ ਇੰਕਰੀਮੈਂਟ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ ਅਤੇ ਕੁਝ ਮੁਲਾਜ਼ਮਾਂ ਦੇ ਇੰਕਰੀਮੈਂਟ ਵੀ ਰੋਕੇ ਹੋਏ ਹਨ। ਜਨਰਲ ਸਕੱਤਰ ਜਸਮੇਲ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਐਚ.ਆਈ.ਵੀ. ਏਡਜ਼ ਦੀ ਰੋਕਥਾਮ ਅਤੇ ਇਲਾਜ ਲਈ ਇੱਕੋ ਇੱਕ ਵਿਭਾਗ, ਜੋ ਕਿ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਦੀ ਰੋਕਥਾਮ ਅਤੇ ਇਲਾਜ ਲਈ ਇੱਕੋ ਇੱਕ ਵਿਭਾਗ ਹੈ। ਇਸ ਨੂੰ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਸਰਕਾਰ ਅਣਗੋਲਿਆ ਕਰ ਰਹੀ ਹੈ। ਜਦਕਿ ਇਹ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਪੰਜਾਬ ਦੇ ਹਸਪਤਾਲਾਂ, ਮੈਡੀਕਲ ਕਾਲਜਾਂ ਵਿੱਚ ਆਈਸੀਟੀਸੀ ਕੇਂਦਰਾਂ, ਬਲੱਡ ਬੈਂਕਾਂ, ਏ.ਆਰ.ਟੀ. ਸੈਂਟਰਾਂ, ਚਮੜੀ ਵਿਭਾਗ, ਜੱਚਾ-ਬੱਚਾ ਹਸਪਤਾਲਾਂ, ਨਸ਼ਾ ਛੁਡਾਉ ਕੇਂਦਰਾਂ, ਓਟ-ਕੇਂਦਰਾਂ ਅਤੇ ਉਮੰਗ ਕਲੀਨਿਕਾਂ ਤੋਂ ਇਲਾਵਾ ਜਨਰਲ ਲੈਬੋਰਟਰੀਆਂ ਵਿੱਚ ਕਈ ਹੋਰ ਕਈ ਵਿਭਾਗ ਡਿਊਟੀਆਂ ਵੀ ਨਿਭਾਉਂਦੇ ਹੋਏ ਸੂਬੇ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਸਮੇਂ-ਸਮੇਂ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਪਰੰਤੂ ਇਸਦੇ ਬਾਵਜੂਦ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਵਿਭਾਗ ਅਧੀਨ ਕੰਮ ਕਰ ਰਹੇ ਡਾਕਟਰਾਂ ਦੀ ਤਨਖਾਹ ਵਿੱਚ ਤਾਂ ਲਗਭਗ 15-20 ਹਜਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਬਾਕੀ ਸਟਾਫ ਦੀ ਤਾਂ ਕੁੱਲ ਤਨਖਾਹ ਵੀ ਏਨੀ ਨਹੀਂ ਹੈ। ਬਲਕਿ ਸਾਲ 2018 ਦੇ ਇੰਕਰੀਮੈਂਟ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ ਅਤੇ ਕੁਝ ਮੁਲਾਜ਼ਮਾਂ ਦੇ ਇੰਕਰੀਮੈਂਟ ਵੀ ਰੋਕੇ ਹੋਏ ਹਨ। ਵਿਭਾਗ ਲਗਾਤਾਰ ਮੁਲਾਜ਼ਮਾਂ ਉਪਰ ਕੰਮ ਦਾ ਬੋਝ ਵਧਾ ਰਿਹਾ ਹੈ। ਨਵੇਂ ਸਟਾਫ ਦੀ ਭਰਤੀ ਨਹੀਂ ਕੀਤੀ ਜਾ ਰਹੀ ਹਰ ਨਵਾਂ ਕੰਮ ਪੁਰਾਣੇ ਸਟਾਫ ਨੂੰ ਸੌਂਪ ਦਿੱਤਾ ਜਾਂਦਾ ਹੈ। ਮੀਟਿੰਗ ਵਿੱਚ ਜਸਮੇਲ ਸਿੰਘ ਦਿਓਲ, ਗੁਰਜੰਟ ਸਿੰਘ ਬਾਹੋਮਾਜਰਾ, ਹੈਡ ਆਫਿਸ ਸਟਾਫ ਅਤੇ ਵੱਖ-ਵੱਖ ਜਿਲ੍ਹਿਆਂ ਦੇ ਨੁਮਾਇੰਦੇ ਸ਼ਾਮਿਲ ਸਨ। ਇਸ ਧਰਨੇ ਵਿੱਚ ਪੰਜਾਬ ਦੇ ਹਸਪਤਾਲਾਂ, ਮੈਡੀਕਲ ਕਾਲਜਾਂ ਵਿੱਚ ਆਈਸੀਟੀਸੀ ਕੇਂਦਰਾਂ, ਬਲੱਡ ਬੈਂਕਾਂ, ਏ.ਆਰ.ਟੀ ਸੈਂਟਰਾਂ, ਚਮੜ੍ਹੀ ਵਿਭਾਗ, ਜੱਚਾ-ਬੱਚਾ ਹਸਪਤਾਲਾਂ, ਨਸ਼ਾ ਛੁਡਾਉ ਕੇਂਦਰਾਂ ਅਤੇ ਉਮੰਗ ਕਲੀਨਿਕਾਂ ਦਾ ਕੰਮ ਬੰਦ ਕਰਕੇ ਚੰਡੀਗੜ੍ਹ ਵਿਖੇ ਅਣਮਿਥੇ ਸਮੇਂ ਲਈ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਇਸਦੀ ਪੂਰੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਮੁੱਖ ਸਕੱਤਰ ਸਿਹਤ ਤੇ ਸਿਹਤ ਮੰਤਰੀ, ਪੰਜਾਬ ਦਾ ਘਿਰਾਓ ਵੀ ਕੀਤਾ ਜਾਵੇਗਾ।

Previous articleਬ੍ਰਿਟਿਸ਼ ਏਅਰਵੇਜ਼ ਦੀਆਂ ਅਗਲੇ 48 ਘੰਟੇ ਲਈ ਉਡਾਣਾਂ ਰੱਦ
Next articleਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਚੁਣੌਤੀ ਦੇਣਗੇ ਭਾਰਤੀ ਮੁੱਕੇਬਾਜ਼