ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਮੁਲਕ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਖ਼ੁਦਮੁਖਤਿਆਰੀ ਬਰਕਰਾਰ ਰੱਖਣ ਲਈ ਆਪਣੇ ਫ਼ੌਜੀ ਅਧਿਕਾਰੀਆਂ ਤੇ ਕੂਟਨੀਤਕਾਂ ਨੂੰ ‘ਸਖ਼ਤ ਕਦਮ’ ਚੁੱਕਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨਾਲ ਜੁੜੇ ਕਿਮ ਨੇ ਕੁਝ ਟੀਚੇ ਮਿੱਥੇ ਹੋਏ ਹਨ ਤਾਂ ਕਿ ਆਰਥਿਕ ਸੰਕਟ ਵਿਚ ਘਿਰੇ ਉੱਤਰੀ ਕੋਰੀਆ ਨੂੰ ਕੁਝ ਰਾਹਤ ਮਿਲ ਸਕੇ। ਕਿਮ ਨੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੌਕੇ ਮੁਸ਼ਕਲਾਂ ਦੀ ਸਮੀਖ਼ਿਆ ਕਰ ਕੇ ਉੱਤਰੀ ਕੋਰੀਆ ਦੀ ਡੁੱਬ ਰਹੀ ਆਰਥਿਕਤਾ ਨੂੰ ਉਭਾਰਨ ਲਈ ਸਨਅਤੀ ਖੇਤਰ ਨਾਲ ਜੁੜੇ ਵੱਡੇ ਕਦਮ ਚੁੱਕਣ ਦਾ ਸੰਕੇਤ ਦਿੱਤਾ ਗਿਆ ਹੈ। ਕੁਝ ਰਿਪੋਰਟਾਂ ਮੁਤਾਬਕ ਕਿਮ ਸਖ਼ਤ ਕਦਮ ਚੁੱਕ ਸਕਦਾ ਹੈ ਤੇ ਪਰਮਾਣੂ ਹਥਿਆਰਾਂ ਦੀ ਅਜ਼ਮਾਇਸ਼ ’ਤੇ ਲਾਈ ਪਾਬੰਦੀ ਵੀ ਹਟਾਈ ਜਾ ਸਕਦੀ ਹੈ।
HOME ਮੁਲਕ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕ ਸਕਦੇ ਨੇ ਕਿਮ