ਮਿੱਡ- ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਤੋਂ ਬਿਨਾ ਯੋਗਤਾ ਅਤੇ ਕਾਬਲੀਅਤ ਅਨੁਸਾਰ ਹੋਰ ਕੰਮ ਲੈਣ ਲਈ ਜਾਰੀ ਪੱਤਰ ਨੂੰ ਤੁਰੰਤ ਰੱਦ ਕੀਤਾ ਜਾਵੇ

ਫੋਟੋ ਕੈਪਸ਼ਨ -- ਮਿੱਡ ਡੇ ਮੀਲ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ,ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ।
  • 4 ਤੇ 5 ਮਈ ਨੂੰ ਪੱਤਰ ਰੱਦ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ — ਬਿਮਲਾ ਰਾਣੀ
  • 30 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਚ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ

ਮੱਲ੍ਹੀਆ ਕਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪੰਜਾਬ ਸਰਕਾਰ ਵਲੋਂ ਕੋਵਿੱਡ- 19 ਦੇ ਕਾਰਨ ਬੰਦ ਕੀਤੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿੱਡ-ਡੇ-ਮੀਲ ਬਣਾ ਕੇ ਖਾਣਾ ਖੁਵਾਉਣ ਵਾਲੀਆਂ ਕੁੱਕ/ਵਰਕਰਾਂ ਕੋਲੋਂ ਕੋਵਿੱਡ- 19 ਦੀ ਆੜ ਵਿੱਚ ਹੀ ਖਾਣਾ ਬਣਾਉਣ ਤੋਂ ਬਿਨਾ ਉਨ੍ਰਾ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਉਨ੍ਹਾਂ ਤੋਂ ਜ਼ਬਰੀ ਕੰਮ ਲੈਣ ਲਈ ਸਕੂਲ ਮੁੱਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੀ ਤਿੱਖੀ ਆਲੋਚਨਾ ਕਰਦਿਆਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਫ਼ਤਿਹਗੜ੍ਹ ਸਾਹਿਬ, ਵਿੱਤ ਸਕੱਤਰ ਨਰੇਸ਼ ਕੁਮਾਰੀ, ਪ੍ਰੈੱਸ ਸਕੱਤਰ ਰਿੰਪੀ ਰਾਣੀ ਨਵਾਂਸ਼ਹਿਰ,ਮਮਤਾ ਸੈਦਪੁਰ ਕਪੂਰਥਲਾ, ਜਸਵਿੰਦਰ ਕੌਰ ਟਾਹਲੀ, ਅਮਰਜੀਤ ਕੌਰ ਨਗਰ,ਦਲਜੀਤ ਕੌਰ ਮਲਕਪੁਰ,ਅਮਰਜੀਤ ਕੌਰ ਰੋਪੜ ਅਤੇ ਮਿੱਡ- ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਮਿੱਡ ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਤੋਂ ਬਿਨਾ ਉਨ੍ਹਾ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਜ਼ਬਰੀ ਹੋਰ ਕੰਮ ਲੈਣ ਲਈ ਜਾਰੀ ਪੱਤਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਆਗੂਆਂ ਨੇ ਕਿਹਾ ਕਿ ਇਸ ਪੱਤਰ ਦੀ ਆੜ ਵਿੱਚ ਸਕੂਲ ਮੁੱਖੀਆਂ ਵਲੋਂ ਨਿਗੂਣਾ ਜਿਹਾ ਮਾਣ ਭੱਤਾ ਲੈ ਰਹੀਆਂ ਵਰਕਰਾਂ ਨੂੰ ਖਾਣਾ ਬਣਾਉਣ ਤੋਂ ਬਿਨਾ ਹੋਰ ਜ਼ਬਰੀ ਕੰਮ ਲੈਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਸਕੂਲ ਮੁੱਖੀਆ ਵੱਲੋਂ ਸਕੂਲਾਂ ਵਿੱਚ ਪਹਿਲਾਂ ਸਫਾਈ ਕਰ ਰਹੇ ਸਫਾਈ ਸੇਵਕਾਂ ਨੂੰ ਜਬਰੀ ਹਟਾਕੇ ਮਿੱਡ ਡੇ ਮੀਲ ਵਰਕਰਾਂ ਤੋਂ ਜਬਰੀ ਸਫਾਈ ਦਾ ਕੰਮ ,ਬਾਥਰੂਮਾ ਟਾਇਲਟਾ ਦੀ ਸਫਾਈ ,ਟੀਚਰਾ ਵੱਲੋ ਆਪਣੇ ਜਬਰੀ ਬਰਤਨ ਸਾਫ ਕਰਵਾਏ ਜਾ ਰਹੇ ਹਨ ਇਸ ਦੇ ਨਾਲ ਹੀ ਚਾਹ ਪਾਣੀ ਫੁੱਲ ਬੂਟਿਆਂ ਨੂੰ ਜਬਰੀ ਪਾਣੀ ਲਗਾਇਆ ਜਾ ਰਿਹਾ ਹੈ ਤੇ ਬੈਕਾ ਦੇ ਕੰਮ ਵੀ ਜਬਰੀ ਕਰਵਾਏ ਜਾ ਰਹੇ ਹਨ ਸਕੂਲ ਮੁੱਖੀਆ ਵੱਲੋ ਇਸ ਤਰ੍ਹਾਂ ਦੇ ਜਬਰੀ ਕੰਮ ਕਰਵਾ ਕੇ ਮਿੱਡ ਡੇ ਮੀਲ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਕਤ
ਆਗੂਆਂ ਨੇ ਹੋਰ ਕਿਹਾ ਕਿ ਜਦੋਂ ਸਕੂਲਾ ਵਿੱਚ ਮਿੱਡ ਡੇ-ਮੀਲ ਲਈ ਅਨਾਜ ਭੇਜਿਆ ਜਾ ਰਿਹਾ ਹੈ ਤਾਂ ਕੁੱਕਾਂ ਤੋਂ ਯੋਗਤਾ ਅਤੇ ਕਾਬਲੀਅਤ ਅਨੁਸਾਰ ਜ਼ਬਰੀ ਹੋਰ ਕੰਮ ਲੈਣ ਲਈ ਪੱਤਰ ਕਿਉਂ ਜਾਰੀ ਕੀਤਾ ਜਾ ਰਿਹਾ ਹੈ।

ਮਿੱਡ- ਡੇ-ਮੀਲ ਵਰਕਰਾਂ ਦੀ ਮੁੱਖ ਯੋਗਤਾ ਅਤੇ ਕਾਬਲੀਅਤ ਉਨ੍ਹਾ ਦੇ ਤਜਰਬੇ ਅਨੁਸਾਰ ਮਿੱਡ ਡੇ-ਮੀਲ ਬਣਾਉਣ ਵਿੱਚ ਹੈ ਅਤੇ ਉਨ੍ਹਾ ਤੋਂ ਮਿੱਡ ਡੇ-ਮੀਲ ਬਣਾਉਣ ਤੋ ਇਲਾਵਾ ਜਬਰੀ ਹੋਰ ਕੰਮ ਲੈਣੇ ਕਿਸੇ ਵੀ ਤਰਾਂ ਸੰਭਵ ਨਹੀਂ ਹੈ ਆਗੂਆਂ ਨੇ ਕਿਹਾ ਕਿਹਾ ਕਿ ਉਪਰੋਕਤ ਪੱਤਰ ਨੂੰ ਰੱਦ ਕਰਵਾਉਣ ਲਈ ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੱਦਾ ਦਿੱਤਾ ਗਿਆ ਹੈ ਕਿ 4 ਤੇ 5 ਮਈ ਨੂੰ ਜ਼ਿਲ੍ਹਾ ਪੱਧਰ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਤੇ ਤੁਰੰਤ ਮੰਗ ਪੱਤਰ ਭੇਜੇ ਜਾਣਗੇ ਯੋਗਤਾ ਅਤੇ ਕਾਬਲੀਅਤ ਅਨੁਸਾਰ ਕੰਮ ਲੈਣ ਦੇ ਪੱਤਰ ਨੂੰ ਮਿੱਡ ਡੇ ਮੀਲ ਯੂਨੀਅਨ ਰੱਦ ਕਰਵਾ ਕੇ ਹੀ ਰਹੇਗੀ ਇਸ ਦੇ ਨਾਲ ਹੀ ਜਥੇਬੰਦੀ ਨਾਲ਼ 07 ਜਨਵਰੀ 2020 ਦੀ ਮੀਟਿੰਗ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਅਪ੍ਰੈਲ 2020 ਤੋਂ ਮਿਹਨਤਾਨਾ 3000/-ਰੁਪਏ ਬਕਾਏ ਰਾਸ਼ੀ ਵੀ ਤੁਰੰਤ ਦਿੱਤੀ ਜਾਵੇ ।

ਆਗੂਆਂ ਨੇ ਮਿੱਡ ਡੇ-ਮੀਲ ਵਰਕਰਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ 04 ਅਪ੍ਰੈਲ ਦੀ ਮੀਟਿੰਗ ਦੇ ਫੈਸਲੇ ਅਨੁਸਾਰ 11 ਤੋਂ 20 ਮਈ ਤੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਸੰਘਰਸ਼ ਲਈ ਮਿੱਡ ਡੇ-ਮੀਲ ਵਰਕਰਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾਵੇ ਅਤੇ 30 ਮਈ ਤੋਂ ਪਹਿਲਾਂ ਪਹਿਲਾਂ ਜੇ ਦੋਨੋਂ ਮੰਗਾਂ ਲਈ ਪੱਤਰ ਜਾਰੀ ਨਹੀਂ ਕੀਤੇ ਗਏ ਤਾਂ 30 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਸੂਬਾਈ ਪੱਧਰ ਦਾ ਰੋਸ ਧਰਨਾ ਦਿੱਤਾ ਜਾਵੇਗਾ ਆਗੂਆਂ ਨੇ ਮਿੱਡ ਡੇ ਮੀਲ ਵਰਕਰਾਂ ਨੂੰ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਉਕਤ ਆਗੂਆਂ ਨੇ ਕਿਹਾ ਕਿ 30 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਵਿਖੇ ਹੋਣ ਵਾਲੇ ਸੂਬਾਈ ਧਰਨੇ ਦੀ ਜਿੰਮੇਵਾਰੀ ਮੋਜੂਦਾ ਕੈਪਟਨ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਦੀ ਹੋਵੇਗੀ ।ਉਨ੍ਹਾਂ ਕਿਹਾ ਜੇਕਰ ਤੁਰੰਤ ਉਪਰੋਕਤ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੂਠਾ ਗੁਣਗਾਣ
Next articleਜਗਦੇਵ ਸਿੰਘ ਜੱਸੋਵਾਲ ਵਾਂਗ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਵਿਕਾਸ ਹੀ ਉਸ ਨੂੰ ਸੱਚੀ ਸ਼ਰਧਾਂਜਲੀ- ਡਾ: ਮਨੋਹਰ ਸਿੰਘ ਗਿੱਲ