ਵਿਦਿਆਰਥੀਆਂ ਨੇ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕੀ
ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਵਿਸ਼ਵ ਤੰਬਾਕੂ ਮਨਾਹੀ ਦਿਵਸ ਮੌਕੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਤਹਿਤ ਇਕ ਜਾਣਕਾਰੀ ਭਰਪੂਰ ਆਨ ਲਾਈਨ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ ਕਾਲਜ ਦੇ ਪ੍ਰਿੰਸੀਪਲ ਡਾ.ਦਲਜੀਤ ਸਿੰਘ ਖਹਿਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ.ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਵਿਚ ਕੁੱਲ 50 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਤੰਬਾਕੂ ਦਾ ਸੇਵਨ ਮਨੁੱਖ ਦੇ ਸਰੀਰ ਉੱਤੇ ਮਾੜਾ ਅਸਰ ਪਾਉਂਦਾ ਹੋਇਆ ਉਸ ਦੇ ਸਰੀਰ ਖੋਖਲਾ ਤੇ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਇਸ ਮੌਕੇ ਤੇ ਵੱਖ ਵੱਖ ਵਿਦਿਆਰਥੀਆਂ ਵਲੋਂ ਤੰਬਾਕੂ ਨੋਸ਼ੀ ਦੇ ਖ਼ਿਲਾਫ਼ ਸਖ਼ਤ ਵਤੀਰਾ ਅਖਤਿਆਰ ਕਰਦਿਆਂ ਹੋਇਆਂ ਖੁਦ ਵੀ ਇਸ ਦੀ ਵਰਤੋਂ ਨਾ ਕਰਨ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ ਦੀ ਸਹੁੰ ਚੁੱਕੀ ਗਈ। ਕਾਲਜ ਦੇ ਪ੍ਰਿੰਸੀਪਲ ਡਾ.ਦਲਜੀਤ ਸਿੰਘ ਖਹਿਰਾ ਨੇ ਸਾਰੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਜੀਵਨ ਵਿੱਚ ਅੱਗੇ ਵਧਣ ਦਾ ਸੰਦੇਸ਼ ਦਿੱਤਾ ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਸੰਸਾ ਵੀ ਕੀਤੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly