ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਲਡ਼ਕੀਆਂ ਵਿਖੇ ਕਰਵਾਏ ਗਏ ਲੇਖ ਮੁਕਾਬਲੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੇਸ਼ ਦੇ 75 ਵੇ ਆਜ਼ਾਦੀ ਦਿਵਸ ਦੇ ਸਬੰਧ ਵਿਚ ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ਵਿੱਚ ਲੇਖ ,ਪੇਂਟਿੰਗ ਅਤੇ ਹਾਸਣ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹ ਮੁਕਾਬਲੇ 75 ਵੇ ਆਜ਼ਾਦੀ ਦਿਵਸ ਤੋਂ 75 ਹਫ਼ਤੇ ਪਹਿਲਾਂ ਆਜ਼ਾਦੀ ਦਾ ਅਮੂਰਤ ਮਹਾਓਤਸਵ ਨਾਂ ਹੇਠ ਸ਼ੁਰੂ ਕੀਤੇ ਗਏ ਹਨ ।ਇਸ ਸਬੰਧ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਲੜਕੀਆਂ ਵਿਖੇ ਵੀ ਲੇਖ ਮੁਕਾਬਲੇ ਕਰਵਾਏ ਗਏ ।ਆਨਲਾਈਨ ਕਰਵਾਈ ਗਈ ਇਸ ਪ੍ਰਤੀਯੋਗਿਤਾ ਵਿਚ ਵਿਦਿਆਰਥਣਾਂ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ।

ਆਪਣੇ ਲੇਖਾਂ ਵਿਚ ਵਿਦਿਆਰਥਣਾਂ ਨੇ ਆਜ਼ਾਦੀ ਸੰਘਰਸ਼ ਨਾਲ ਸਬੰਧੀ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਨੂੰ ਵਿਸ਼ਾ ਬਣਾਇਆ ।ਇਨ੍ਹਾਂ ਮੁਕਾਬਲਿਆਂ ਦਾ ਮੂਲ ਉਦੇਸ਼ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀਆਂ ਸੀ ।ਅਤੇ ਵਿਦਿਆਰਥੀਆਂ ਦੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਚੋਣ ਕਰਕੇ ਕਾਲਜ ਦੇ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤਾ ਗਿਆ ।ਇਸ ਪ੍ਰਤੀਯੋਗਿਤਾ ਵਿਚ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ ਸਿਮਰਨ ਨੇ ਦੂਜਾ ਅਤੇ ਸ਼ਰਨਜੀਤ ਕੌਰ ਤੇ ਮਨਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਨੂੰ ਲੇਖ ਮੁਕਾਬਲਿਆਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਸ਼ੁਭ ਇੱਛਾਵਾਂ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਕਿਹਾ ।ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਲੇਖ ਮੁਕਾਬਲੇ ਕਰਵਾਉਣਾ ਇਕ ਚੰਗਾ ਉੱਦਮ ਹੈ ।

ਵਿਦਿਆਰਥੀ ਵੱਡੀ ਗਿਣਤੀ ਵਿਚ ਹਿੱਸਾ ਲੈ ਰਹੇ ਹਨ ਅਤੇ ਅਧਿਆਪਕ ਆਪਣੀ ਭੂਮਿਕਾ ਨਿਭਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕਾਲਜ ਦੀ ਵਿਦਿਆਰਥਣਾਂ ਨਾਂ ਸਿਰਫ਼ ਅਕਾਦਮਿਕ ਖੇਤਰ ਵਿਚ ਵਡਮੁੱਲੀਆਂ ਪ੍ਰਾਪਤ ਹਾਸਿਲ ਕਰ ਰਹੀਆਂ ਹਨ ਸਗੋਂ ਉਹ ਇਸ ਨਾਲ ਸਬੰਧੀ ਹੋਰ ਗਤੀਵਿਧੀਆਂ ਵਿੱਚ ਵੀ ਵਡਮੁੱਲਾ ਯੋਗਦਾਨ ਦੇ ਰਹੀਆਂ ਹਨ ਅਤੇ ਆਪਣੀਆਂ ਪ੍ਰਾਪਤੀਆਂ ਨਾਲ ਨੂੰ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਵਿਸ਼ਵ ਤੰਬਾਕੂ ਮਨਾਹੀ ਦਿਵਸ ਮਨਾਇਆ ਗਿਆ
Next articleChina reports 15 new locally transmitted Covid cases