ਮਿੱਠੜਾ ਕਾਲਜ ਵਿਖੇ ਨਵੀਨਤਾਕਾਰੀ ਪਹਿਰਾਵੇ ਮੁਕਾਬਲੇ ਆਯੋਜਿਤ

ਫੋਟੋ ਕੈਪਸ਼ਨ -ਵਿਸ਼ਵ ਰਚਨਾਤਮਕ ਅਤੇ ਨਵੀਨਤਾ ਵਿਸ਼ਵ ਰਚਨਾਤਮਕ ਅਤੇ ਨਵੀਨਤਾ ਦਿਵਸ ਦੇ ਮੌਕੇ ਮਿੱਠੜਾ ਕਾਲਜ ਵੱਲੋਂ ਕਰਵਾਏ ਗਏ ਨਵੀਨਤਮਕਾਰੀ ਪਹਿਰਾਵੇ ਮੁਕਾਬਲੇ ਦੀਆਂ ਝਲਕੀਆਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਵਿਸ਼ਵ ਰਚਨਾਤਮਕ ਅਤੇ ਨਵੀਨਤਾ ਦਿਵਸ ਦੇ ਸਬੰਧ ਵਿੱਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੁਆਰਾ ਪ੍ਰੋਫੈਸਰ ਹਰਪ੍ਰੀਤ ਦੀ ਅਗਵਾਈ ਹੇਠ ਆਨਲਾਈਨ ਨਵੀਨਤਾਕਾਰੀ ਪਹਿਰਾਵੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ 22 ਵਿਦਿਆਰਥੀਆਂ ਨੇ ਬਡ਼ੇ ਉਤਸ਼ਾਹ ਨਾਲ ਭਾਗ ਲਿਆ।

ਵਿਦਿਆਰਥੀਆਂ ਨੇ ਘਰ ਵਿਚ ਪਈ ਫਜ਼ੂਲ ਸਮੱਗਰੀ ਜਿਵੇਂ ਪਲਾਸਟਿਕ, ਅਖ਼ਬਾਰ ,ਰੰਗਦਾਰ ਕਾਗਜ਼, ਸੀਡੀ ਅਤੇ ਹੋਰ ਵਾਧੂ ਸਮੱਗਰੀ ਦਾ ਇਸਤੇਮਾਲ ਕਰਕੇ ਵੱਖ ਵੱਖ ਕਿਸਮਾਂ ਦੇ ਡਿਜ਼ਾਈਨਰ ਪਹਿਰਾਵੇ ਤਿਆਰ ਕੀਤੇ । ਜਿਨ੍ਹਾਂ ਵਿੱਚੋਂ ਪ੍ਰਵੀਨ ਕੌਰ ਫੈਸ਼ਨ ਡਿਜ਼ਾਈਨਿੰਗ ਭਾਗ ਤੀਜਾ ਨੇ ਪਹਿਲਾ, ਕਿਰਨਦੀਪ ਕੌਰ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਤੀਜਾ ਅਤੇ ਜਸਪ੍ਰੀਤ ਕੌਰ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਦੂਜਾ ਨੇ ਦੂਸਰਾ, ਸਾਕਸ਼ੀ ਬੀ ਐੱਸ ਸੀ ਫੈਸ਼ਨ ਡਿਜ਼ਾਈਨਿੰਗ ਭਾਗ ਤੀਸਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਇਸ ਮੁਕਾਬਲੇ ਵਿੱਚ ਵੱਖ ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਕੋਆਰਡੀਨੇਟਰ ਡਾ ਪਰਮਜੀਤ ਕੌਰ ,ਹਰਪ੍ਰੀਤ ਕੌਰ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭੁਲਾਣਾ ਵਿਖੇ ਸ਼ਿਵ ਭਗਵਾਨ ਦੇ ਮੰਦਰ ਦੀ ਨੀਂਹ ਰੱਖੀ
Next articleਨੁੂਹ ਸੱਸ