ਮਿੱਟੀ ਦੇ ਭਾਂਡੇ ਵੇਚਣ ਦਾ ਕੰਮ ਪਿੰਡਾ ਵਿੱਚੋਂ ਹੋ ਰਿਹਾ ਅਲੋਪ

ਰਣਦੀਪ ਸਿੰਘ (ਰਾਮਾਂ)

(ਸਮਾਜ ਵੀਕਲੀ)

ਅੱਜ ਤੋਂ ੩੦ ਕੂ ਵਰ੍ਹੇ ਪਹਿਲਾ ਦੀ ਗੱਲ ਹੈ।ਮਿੱਟੀ ਦੇ ਭਾਂਡੇ ਵੇਚਣ ਵਾਲੇ ਭਾਈ ਪਹਿਲਾ ਖੇਤਾਂ ਵਿੱਚ ਹਾੜੀ ਸਾਉਣੀ ਜਾਂਦੇ ਸੀ ਕਿਉਂਕਿ ਹਾੜੀ ਦੀ ਵਾਢੀ ਕਰਦੇ ਸਮੇ ਜ਼ਿਮੀਂਦਾਰਾਂ ਨੂੰ ਮਿੱਟੀ ਦਾ ਬਣਿਆਂ ਪਾਣੀ ਵਾਲਾ ਘੜਾ ਦੇ ਕੇ ਆਉਂਦੇ ਸਨ ।ਉਸਦੇ ਬਦਲੇ ਵਾਢੀ ਵੱਢਣ ਵਾਲੇ ਜ਼ਿਮੀਂਦਾਰ  ਘੜਾ ਲੈ ਕੇ ਉਸਨੂੰ ਥੱਬਾ ਲਾਂਘੇ ਦਾ ਦਿੰਦੇ  ਸਨ। ਜੋ ਇਸ ਕਰਕੇ ਮਿੱਟੀ ਦੇ ਭਾਂਡੇ ਵੇਚਣ ਵਾਲ਼ਿਆਂ ਦਾ ਵੀ ਗੁਜ਼ਾਰਾ ਚੱਲਦਾ ਸੀਂ। ਹੁਣ ਤਾਂ ਜਦੋਂ ਦੀਆ ਕੰਬਾਈਨਾਂ ਆ ਗਈਆ ਹਨ ।

ਤਾਂ ਸਮਾ ਹੀ ਬਦਲ ਗਿਆ ਹੈ।ਹੱਥੀ ਵਾਢੀ ਵੱਢਣ ਦਾ ਕੰਮ ਵੀ ਅਲੋਪ ਹੁੰਦਾ ਜਾ ਰਿਹਾ। ਖੇਤਾਂ ਵਿੱਚ ਘੜੇ ਦੇਣ ਦਾ ਕੰਮ ਵੀ ਅਲੋਪ ਹੋ ਗਿਆ ਹੈ। ਪਰ ਫਿਰ ਪਿੰਡਾ ਵਿੱਚ ਇਹ ਭਾਈ ਮਿੱਟੀ ਦੇ ਬਰਤਨ ਲੈ ਕੇ ਪਿੰਡਾ ਵਿੱਚ ਆਉਂਦੇ । ਸਿਆਣੀਆਂ ਔਰਤਾਂ ਕਾੜਣੀਆਂ ,ਬਠਲ਼ੀਆਂ,  ਚੁੱਲੇ  ਖਰੀਦਦੀਆ  ਅਤੇ ਇਸਦੇ ਬਦਲੇ ਉਹ ਦਾਣੇ ਪਾ ਦਿੰਦੀਆਂ ਸਨ।ਜਦੋਂ ਦੇ ਘਰ ਪੱਕੇ ਹੋ ਗਏ ਹਨ ,ਚੁੱਲ੍ਹੇ ਚੌਕੇ ਪੱਕੇ ਬਣ ਗਏ ਹਨ ਤਾਂ ਮਿੱਟੀ ਦੇ ਚੁੱਲਿਆ ਦਾ ਕੰਮ ਖਤਮ ਹੋ ਗਿਆ ਹੈ ।

ਜਦੋਂ ਦੀਆ ਫ਼ਰਿੱਜਾਂ  ਆਈਆਂ ਹਨ ਤਾਂ ਘੜਿਆ ਦਾ ਕੰਮ ਖਤਮ ਹੋ ਗਿਆ ਹੈ। ਘਰਾਂ ਵਿੱਚ ਪਸੂ , ਲਵੇਰੇ ਖਤਮ ਹੋ ਗਏ ਹਨ । ਕਾੜਣੀਆ ਦਾ ਕੰਮ ਖਤਮ ਹੋ ਗਿਆ ਹੈ । ਤਕਰੀਬਨ ਮਿੱਟੀ ਦੇ ਬਰਤਨਾਂ ਦਾ ਕੰਮ ਸਿਰਫ ੨੦ ਕੂ ਪ੍ਰਤੀਸਤ ਹੀ ਰਹਿ ਗਿਆ ਹੈ ਜਿਵੇਂ ਕਿ ਕਰੂੰਏ  ਦੇ ਬਰਤ ਵੇਲੇ ਕਰੂਏ ਲੈਂਦੇ ਸਨ। ਪਰ ਅੱਜ ਉਹ ਵੀ ਫੈਨਸੀ ਕਰੂਏ ਲੈਣ ਲੱਗ ਪਏ ਹਨ। ਦੀਵਾਲੀ ਵੇਲੇ ਬਣੇ ਦੀਵੇ ਉਹ ਵੀ ਫੈਨਸੀ ਹੋ ਗਏ ,ਦੀਵੇ ਦੀ ਥਾਂ ਮੋਮਬੱਤੀਆ  ਤੇ ਦੀਪਮਾਲਾ  ਆ ਗਈਆਂ ਹਨ ।

ਆਊਰਵੈਦਿਕ ਦੇ ਹਿਸਾਬ ਨਾਲ ਮਿੱਟੀ ਦੇ ਬਰਤਨਾਂ ਨੂੰ ਘਰਾਂ ਵਿੱਚ ਵਰਤਣਾ  ਬਹੁਤ ਲਾਭਕਾਰੀ ਮੰਨਿਆ ਗਿਆ ਹੈ । ਪਰ ਇਹ ਸਭ ਕੁਝ ਸਮੇ ਦੇ ਹਿਸਾਬ ਨਾਲ ਬਦਲ ਗਿਆ ਹੈ । ਮਿੱਟੀ ਦੇ ਬਰਤਨ ਸਾਡੇ ਸੱਭਿਆਚਾਰ ਦੇ ਇਕ ਅਹਿਮ ਅੰਗ ਹਨ ਜੋ ਕਿ ਹੌਲੀ-ਹੌਲੀ ਅਲੋਪ ਹੋ ਰਹੇ ਹਨ ।

ਰਣਦੀਪ ਸਿੰਘ (ਰਾਮਾਂ)

ਮੋਗਾ

Randeeprama@gmail.com 

9872908056 

Previous articleਜਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ !
Next articleਹਰਸਿਮਰਤ ਕੌਰ ਦਾ ਅਸਤੀਫਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਢਕਵੰਜ -ਕੈਪਟਨ ਹਰਮਿੰਦਰ ਸਿੰਘ