ਅਲ ਅਰੀਸ਼ (ਮਿਸਰ)(ਸਮਾਜ ਵੀਕਲੀ) : ਮਿਸਰ ਦੇ ਉੱਤਰੀ ਸਿਨਾਈ ਪ੍ਰਾਇਦੀਪ ’ਚ ਦੋ ਬੰਬ ਧਮਾਕਿਆਂ ’ਚ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਇੱਕ ਮੈਡੀਕਲ ਅਧਿਕਾਰੀ ਅਤੇ ਦੋ ਸੁਰੁੱਖਿਆ ਕਰਮੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੇਖ ਜੁਬੈਦ ਸ਼ਹਿਰ ’ਚ ਵੀਰਵਾਰ ਦੇਰ ਰਾਤ ਵੱਖ-ਵੱਖ ਦੋ ਸੁਰਿੱਖਿਆ ਚੌਕੀਆਂ ’ਚ ਬੰਬ ਧਮਾਕਾ ਹੋਇਆ। ਅਧਿਕਾਰੀਆਂ ਮੁਤਾਬਕ ਪਹਿਲੇ ਧਮਾਕੇ ’ਚ ਇੱਕ ਦੀ ਮੌਤ ਅਤੇ 7 ਜਣੇ ਜ਼ਖ਼ਮੀ ਹੋਏ ਜਦਕਿ ਦੂਜੇ ਧਮਾਕੇ 2 ਜਣਿਆਂ ਦੀ ਮੌਤ ਹੋਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਹਮਲੇ ਲਈ ਜ਼ਿੰਮੇਵਾਰ ਕੌਣ ਹੈ। ਦੂਜੇ ਪਾਸੇ ਹਾਲੇ ਤੱਕ ਕਿਸੇ ਜਥੇਬੰਦੀ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।