‘ਮਿਸ਼ਨ ਫਤਿਹ’ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਕਰੋਨਾ ਯੋਧੇ ਸਨਮਾਨਿਤ

ਫੋਟੋਕੈਪਸ਼ਨ: 'ਮਿਸ਼ਨ ਫਤਿਹ'ਤਹਿਤ ਸੁਰਿੰਦਰ ਸਿੰਘ ਉੱਪ ਪੁਲਿਸ ਕਪਤਾਨ ਸਬ-ਡਵੀਜਨ ਕਪੂਰਥਲਾ ਕਰੋਨਾ ਯੋਧਿਆਂ ਦਾ ਸਨਮਾਨ ਬੈਚ ਲਗਾ ਕੇ ਕਰਦੇ ਹੋਏ।ਇਸਮੌਕੇ 'ਤੇ ਉਨਾਂ ਦੇ ਨਾਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ

‘ਬੈਪਟਿਸਟ’ਸੰਸਥਾ ਕਰ ਰਹੀ ਹੈ ਸ਼ਲਾਘਾਯੋਗ ਕਾਰਜ਼– ਡੀ.ਐਸ.ਪੀ ਸੁਰਿੰਦਰ ਸਿੰਘ

ਕਪੂਰਥਲਾ , 7 ਜੁਲਾਈ (ਕੌੜਾ) (ਸਮਾਜਵੀਕਲੀ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਤੋਂ ਬਚਾਅ ਲਈ ਸ਼ੁਰੂ ਕੀਤੇ ਗਏ’ਮਿਸ਼ਨ ਫਤਿਹ’ਤਹਿਤ ਅੱਜ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਜਿਲਾ ਉਦਯੋਗ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਸਬ ਡਵੀਜਨ ਕਪੂਰਥਲਾ ਦੇ ਪੁਲਿਸ ਕਰਮੀਆਂ ਦੇ ਸਨਮਾਨ ਲਈ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕੀਤਾ।

ਇਸ ਸਮਾਰੋਹ ਦੌਰਾਨ ਸੁਰਿੰਦਰ ਸਿੰਘ ਉੱਪ ਪੁਲਿਸ ਕਪਤਾਨ ਸਬ-ਡਵੀਜਨ ਕਪੂਰਥਲਾ ਨੇ ਕੋਰਨਾ ਦੇ ਕਹਿਰ ਵਿੱਚ ਬੇਖੌਫ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਯੋਧਿਆਂ ਦਾ ਸਨਮਾਨ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਬੈਚ ਲਗਾ ਕੇ ਕੀਤਾ।ਇਸ ਮੌਕੇ ‘ਤੇ ਉਨਾਂ ਦੇ ਨਾਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਮੌਜੂਦ ਰਹੇ।

ਇਸ ਮੌਕੇ ਤੇ ਸਥਾਨਿਕ ਚੋਣਵੇ ਂਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਉੱਪ ਪੁਲਿਸ ਕਪਤਾਨ ਸਬ-ਡਵੀਜਨ ਕਪੂਰਥਲਾ ਨੇ ਕਿਹਾ ਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘਵਲੋਂ ਕੋਵਿਡ-19 ਤੋਂ ਬਚਾਅ ਲਈ ਸ਼ੁਰੂ ਕੀਤਾ ਗਿਆ’ਮਿਸ਼ਨ ਫਤਿਹ’ਬਹੁਤ ਸ਼ਲਾਘਾ ਯੋਗ ਕਦਮ ਹੈ।ਉਨਾਂ ਕਿਹਾ ਕਿ ਇਸ ਮਿਸ਼ਨ ਵਿੱਚ ਕਰੋਨਾ ਨਾਲ ਲੜ ਰਹੇ ਹਰੇਕ ਸ਼ਖਸ਼ ਦਾ ਮਨੋਬਲ ਵਧਿਆ ਹੈ ਜਿਸ ਕਰਕੇ ਕਰੋਨਾ ਵਿਰੁੱਧ ਲੜਾਈ ਵਿੱਚ ਰੁੱਝੇ ਅਧਿਕਾਰੀ / ਕਰਮਚਾਰੀ ਆਪਣੀਆਂ ਸੇਵਾਵਾਂ ਹੋਰ ਬੇਹਤਰ ਢੰਗ ਨਾਲ ਨਿਭਾਉਂਦੇ ਹਨ।

ਇਸ ਮੌਕੇ ‘ਤੇ ਉਨਾਂ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਕਰੋਨਾ ਕਹਿਰ ਵਿੱਚ ਪੰਜਾਬ ਪੁਲਿਸ ਵਲੋਂ ਨਿਭਾਈਆਂ ਗਈਆਂ ਡਿਊਟੀਆਂ ਬੇਹੱਦ ਪ੍ਰਸੰਸਾ ਯੋਗ ਹਨ।ਉਨਾਂ ਕਿਹਾ ਕੇ ਜੇ ਕਰ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਹਨ ਤਾਂ ਉਸਦੇ ਪਿੱਛੇ ਪੰਜਾਬ ਪੁਲਿਸ ਕੁਰਬਾਨੀ ਦੀ ਮਿਸਾਲ ਹੈ।ਉਨਾਂ ਕਿਹਾ ਸਾਡੀ ਸੰਸਥਾ ਲਈ ਹਰ ਉਹ ਬੰਦਾ ਸਨਮਾਨਯੋਗ ਹੈ ਜੋ ਆਪਣੇ ਜਿਉਂਦੇ ਜੀ ਸਮਾਜ ਦੀ ਤਰੱਕੀ ਲਈ ਆਪਣਾ ਸਰਦਾ ਬਣਦਾ ਹਿੱਸਾ ਪਾ ਰਿਹਾਹੈ,ਅਜਿਹੇ ਵਿਆਕਤੀਆਂ ਦੇ ਸਨਮਾਨ ਨਿਰੰਤਰ ਜਾਰੀ ਜਾਣਗੇ।

Previous articleSenator says Trump notifies Congress to withdraw US from WHO
Next articleजब अकालियों ने अकाली दल की ही कर डाली ‘मुर्दाबाद-मुर्दाबाद’