ਸ਼ਾਮਚੁਰਾਸੀ, (ਸਮਾਜ ਵੀਕਲੀ – ਚੁੰਬਰ) – ਸਤਿਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕੀ, ਨਾਮਦੇਵ, ਕਬੀਰ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਅਤੇ ਹੋਰ ਸਮਾਜਿਕ ¬ਕ੍ਰਾਂਤੀ ਦੇ ਮਹਾਪੁਰਸ਼ਾਂ ਦੀ ਸਮਾਜਿਕ ਦੇਣ ਨੂੰ ਆਪਣੇ ਗੀਤਾਂ ਵਿਚ ਗਾ ਕੇ ਦੱਬੇ ਕੁਚਲੇ ਲੋਕਾਂ ਨੂੰ ਚੇਤਨਾ ਦਾ ਪ੍ਰਕਾਸ਼ ਦੇਣ ਵਾਲੇ ਦਲਿਤ ਕੌਮ ਦੇ ਹੀਰੇ ਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਦਿਲ ਦੀ ਗਤੀ ਰੁੱਕ ਜਾਣ ਕਾਰਨ ਹੋਈ ਮੌਤ ਤੇ ਵੱਖ-ਵੱਖ ਮਿਸ਼ਨ ਦੀਆਂ ਹਸਤੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਦੁੱਖ ਦੇ ਪ੍ਰਗਟਾਵੇ ਦੀ ਕੜੀ ਵਿਚ ਆਪਣਾ ਅਫਸੋਸ ਜਾਹਰ ਕਰਦਿਆਂ ਗੀਤਕਾਰ ਆਸ਼ੀ ਈਸਪੁਰੀ ਅਤੇ ਮਿਸ਼ਨਰੀ ਝੁਜਾਰੂ ਬੀਰ ਚੰਦ ਸੁਰੀਲਾ ਨੇ ਕਿਹਾ ਕਿ ਅਜਿਹੇ ਕਲਾਕਾਰ ਦਾ ਤੁਰ ਜਾਣਾ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗਾਇਕ ਰਾਜ ਦਦਰਾਲ, ਕੁਲਦੀਪ ਚੁੰਬਰ, ਵਿੱਕੀ ਮੋਰਾਂਵਾਲੀਆਂ, ਜੇ ਐਚ ਤਾਜ਼ਪੁਰੀ, ਪੰਮੀ ਲਾਲੋਮਜਾਰਾ, ਰੱਤੂ ਰੰਧਾਵਾ, ਸੋਹਣ ਸਹਿਜਲ, ਸੁਖਜੀਤ ਝਾਂਸਾ ਵਾਲਾ, ਬਲਦੇਵ ਰਾਹੀ, ਤਾਜ਼ ਨਗੀਨਾ, ਕੁਲਵਿੰਦਰ ਕਿੰਦਾ, ਸੁੱਖਾ ਹਰੀਪੁਰ, ਦਿਨੇਸ਼ ਸ਼ਾਮਚੁਰਾਸੀ, ਬਲਵਿੰਦਰ ਬਿੱਟੂ, ਪ੍ਰੇਮ ਲਤਾ, ਵਿੱਕੀ ਬਹਾਦਰਕੇ, ਐਸ ਬੰਗਾ, ਬਲਵਿੰਦਰ ਸੋਨੂੰ, ਬਲਵਿੰਦਰ ਜੱਗਾ, ਅਸ਼ੋਕ ਚੁੰਬਰ, ਜਖਮੀ ਘੁੜਿਆਲ, ਸੂਫੀ ਸਿਕੰਦਰ, ਕਮਲ ਤੱਲਣ, ਰਜਨੀ ਠੱਕਰਵਾਲ, ਮਹਿੰਦਰ ਮਹੇੜੂ, ਲਵਜੀਤ, ਮਲਕੀਤ ਬਬੇਲੀ, ਜੋਰਾ ਢੱਕੋਵਾਲ, ਸਤਪਾਲ ਸਾਹਲੋਂ, ਰਵੀ ਫਗਲਾਣਾ, ਅਵਤਾਰ ਬਸਰਾ, ਹੈਪੀ ਫੰਬੀਆਂ, ਤਰਸੇਮ ਦੀਵਾਨਾ ਸਮੇਤ ਕਈ ਹੋਰ ਸਾਥੀਆਂ ਨੇ ਸਰਬਜੀਤ ਛੱਲਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।