ਬਸਪਾ ਨੇ 35 ਪਰਿਵਾਰਾਂ ਨੂੰ ਕੀਤਾ ਰਾਸ਼ਨ ਤਕਸੀਮ

ਕੈਪਸ਼ਨ - ਬਸਪਾ ਦੇ ਕਾਰਕੁੰਨ ਰਾਸ਼ਨ ਤਕਸੀਮ ਕਰਨ ਮੌਕੇ।

ਸ਼ਾਮਚੁਰਾਸੀ, (ਸਮਾਜ ਵੀਕਲੀ – ਚੁੰਬਰ) – ਬਹੁਜਨ ਸਮਾਜ ਪਾਰਟੀ ਹਲਕਾ ਸ਼ਾਮਚੁਰਾਸੀ ਵਲੋਂ ਪਿੰਡ ਤਲਵੰਡੀ ਅਰਾਈਆਂ ਅਤੇ ਫੰਬੀਆਂ ਵਿਖੇ ਸਾਥੀਆਂ ਦੇ ਸਹਿਯੋਗ ਨਾਲ ਇੰਜ. ਮਹਿੰਦਰ ਸਿੰਘ ਸੰਧਰਾਂ ਦੀ ਪ੍ਰਧਾਨਗੀ ਹੇਠ 35 ਪਰਿਵਾਰਾਂ ਨੂੰ ਰਾਸ਼ਨ ਮੁਹੱਈਆਂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਕਤ ਮਹਾਂਮਾਰੀ ਕਾਰਨ ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਗਏ, ਜਿਸ ਕਾਰਨ ਉਹ ਰੋਟੀ ਪਾਣੀ ਤੋਂ ਵੀ ਆਵਾਜਾਰ ਨੇ। ਲੋਕਾਂ ਦੀ ਇਸ ਸੇਵਾ ਨਾਲ ਪਾਰਟੀ ਦੇ ਸਾਰੇ ਵਰਕਰਾਂ ਨੂੰ ਅੱਗੇ ਤੋਂ ਸਮਾਜ ਸੇਵਾ ਹਿੱਤ ਸੇਵਾ ਕਰਨ ਦੀ ਪ੍ਰੇਰਨਾ ਮਿਲੀ। ਹੋਰਨਾਂ ਤੋਂ ਇਸ ਮੌਕੇ ਦਲਜੀਤ ਰਾਏ ਸਕੱਤਰ ਪੰਜਾਬ, ਅਵਤਾਰ ਬਸਰਾ ਸਕੱਤਰ ਪੰਜਾਬ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ, ਹੈਪੀ ਫੰਬੀਆਂ ਵਾਈਸ ਪ੍ਰਧਾਨ ਹਲਕਾ ਸ਼ਾਮਚੁਰਾਸੀ, ਡਾ. ਜੱਸੀ ਜਨਰਲ ਸਕੱਤਰ, ਮਨਜੀਤ ਜੱਸੀ, ਜਸਕਰਨ ਜੱਸੀ, ਸ਼ਾਦੀ ਲਾਲ, ਮਨਪ੍ਰੀਤ, ਪ੍ਰਸ਼ੋਤਮ ਫੰਬੀਆਂ, ਕੌਸ਼ਲ ਫੰਬੀਆਂ, ਬੀ ਵੀ ਐਫ ਕਨਵੀਨਰ ਹਲਕਾ ਸ਼ਾਮਚੁਰਾਸੀ ਹਾਜ਼ਰ ਸਨ।

Previous articleਮਿਸ਼ਨਰੀ ਗਾਇਕ ਸਰਬਜੀਤ ਛੱਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
Next articleਮੁਫ਼ਤ ਬਿਜਲੀ ਖ਼ਿਲਾਫ਼ ਸ਼ਰਤ ਕੇਂਦਰ ਨੇ ਲਾਈ: ਕੈਪਟਨ