ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਨੇ ਮਿਆਂਮਾਰ ਵਿਚ ਫ਼ੌਜੀ ਰਾਜ ਪਲਟੇ ਲਈ ਜ਼ਿੰਮੇਵਾਰ 10 ਮੌਜੂਦਾ ਤੇ ਸਾਬਕਾ ਫ਼ੌਜੀ ਅਧਿਕਾਰੀਆਂ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਤੋਂ ਇਲਾਵਾ ਤਿੰਨ ਹੋਰ ਇਕਾਈਆਂ ਉਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਅਧਿਕਾਰੀਆਂ ਨੇ ਹੀ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਸਰਕਾਰ ਦਾ ਰਾਜ ਪਲਟਾਉਣ ਦੀ ਕਾਰਵਾਈ ਦੀ ਅਗਵਾਈ ਕੀਤੀ ਹੈ। ਛੇ ਜਣੇ ਤਾਂ ਸਿੱਧੇ ਢੰਗ ਨਾਲ ਜ਼ਿੰਮੇਵਾਰ ਹਨ ਜੋ ਕਿ ਕੌਮੀ ਰੱਖਿਆ ਤੇ ਸਲਾਮਤੀ ਕੌਂਸਲ ਦੇ ਮੈਂਬਰ ਹਨ।
ਚਾਰ ਹੋਰ ਅਧਿਕਾਰੀ ਉਹ ਹਨ ਜਿਨ੍ਹਾਂ ਨੂੰ ਕਈ ਮਹਿਕਮੇ ਸੌਂਪੇ ਗਏ ਸਨ। ਇਨ੍ਹਾਂ ਵਿਚ ਰੱਖਿਆ ਮੰਤਰੀ, ਟਰਾਂਸਪੋਰਟ ਤੇ ਸੰਚਾਰ ਮੰਤਰੀ, ਪ੍ਰਸ਼ਾਸਕੀ ਮਾਮਲਿਆਂ ਬਾਰੇ ਮੰਤਰੀ ਤੇ ਹੋਰ ਸ਼ਾਮਲ ਹਨ। ਮਿਆਂਮਾਰ ਦੀਆਂ ਰੂਬੀ, ਗਹਿਣਿਆਂ ਤੇ ਰਤਨਾਂ ਨਾਲ ਜੁੜੀਆਂ ਇਕਾਈਆਂ ’ਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ।