ਮਾਲਵੇ ਵਿੱਚ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਰੋਲੀਆਂ

ਮੰਡੀ ਘੁਬਾਇਆ ਤੇ ਆਸ-ਪਾਸ ਦੇ ਪਿੰਡਾਂ ਵਿੱਚ ਹੋਈ ਬਾਰਸ਼ ਕਾਰਨ ਪਿੰਡ ਚੱਕ ਖੇੜੇ ਵਾਲਾ ਦੀ ਅਨਾਜ ਮੰਡੀ ਵਿੱਚ ਪਿਆ ਝੋਨਾ ਭਿੱਜ ਗਿਆ। ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਕਿਸਾਨ ਝੋਨੇ ਦਾ ਘੱਟ ਝਾੜ ਨਿੱਕਲਣ ਦੀ ਮਾਰ ਝੱਲ ਰਹੇ ਹਨ ਅਤੇ ਦੂਸਰਾ ਰੇਟ ਵੀ ਪਿਛਲੀ ਵਾਰ ਨਾਲੋਂ ਕਾਫ਼ੀ ਘਟ ਮਿਲ ਰਿਹਾ ਹੈ ਅਤੇ ਹੁਣ ਬੇਮੌਸਮੀ ਬਾਰਸ਼ ਕਾਰਨ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਬਾਰਸ਼ ਆਉਣ ਕਾਰਨ ਖਰੀਦਦਾਰਾਂ ਨੂੰ ਹੋਰ ਮੌਕਾ ਮਿਲ ਗਿਆ ਹੈ ਕਿ ਉਹ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਹੋਣ, ਝੋਨੇ ਦਾ ਰੰਗ ਖਰਾਬ ਹੋਣ ਅਤੇ ਚਾਵਲ ਦੀ ਕੁਆਲਿਟੀ ਘਟਣ ਆਦਿ ਦਾ ਬਹਾਨਾ ਲਗਾ ਕੇ ਪਹਿਲਾਂ ਨਾਲੋਂ ਵੀ ਰੇਟ ਘੱਟ ਕਰ ਦਿੱਤਾ ਹੈ ਜਿਸ ਕਾਰਨ ਸ਼ੈੱਲਰ ਮਾਲਕ ਕਿਸਾਨਾਂ ਦੀ ਸਿੱਧੀ ਲੁੱਟ ਕਰ ਰਹੇ ਹਨ। ਕਿਸਾਨ ਕੁਲਵਿੰਦਰ ਸਿੰਘ, ਜਗਸੀਰ ਸਿੰਘ ਬੱਬੂ ਤੇ ਸੰਦੀਪ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਾਸਮਤੀ ਅਤੇ ਗਿਆਰਾਂ ਇੱਕੀ ਝੋਨੇ ਦੀ ਸਰਕਾਰੀ ਖ਼ਰੀਦ ਕੀਤੀ ਜਾਵੇ।

Previous articleਮੀਂਹ ਦੇ ਬਾਵਜੂਦ ਨਨਕਾਣੇ ’ਚ ਸ਼ਰਧਾ ਦਾ ਸੈਲਾਬ
Next articleਕਰਤਾਰਪੁਰ ਲਾਂਘੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ: ਜਾਵੜੇਕਰ