ਮਾਰਿਆ ਟਿਕੈਤ ਲਲਕਾਰਾ

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਮਾਰਿਆ ਟਿਕੈਤ  ਵੇਖੋ ਸ਼ੇਰ ਲਲਕਾਰਾ
ਭਰ ਗਿਆ ਜੋਸ਼ ਫਿਰ ਮੁੜ ਕੇ ਦੁਬਾਰਾ।
ਭਟਕਣ ਨ੍ਹੀਂ ਦੇਣਾ ਘੋਲ ਕਿਸਾਨੀ ਵਾਲਾ
ਗੱਲਾਂ ਗੱਲਾਂ ਵਿਚ ਕੱਲ ਕਰਤਾ ਇਸ਼ਾਰਾ  ।
ਇੱਕੋ ਹੈ ਮੰਜ਼ਿਲ ਸਰ ਕਰਕੇ ਹੀ ਜਾਵਾਂਗੇ
ਮਿਲੀ ਜਾਵੇ ਭਾਵੇਂ ਸਾਨੂੰ ਲਾਰੇ ਉਤੇ ਲਾਰਾ  ।
ਸਿੰਘੂ ਟੀਕਰੀ ਤੇ ਵੇਖੋ ਰੌਣਕਾਂ ਨੇ ਲੱਗੀਆਂ
ਜਾ ਕੇ ਯੋਧੇ ਉੱਥੇ ਗਾਉਣ ਲੱਗ ਪਏ ਨੇ ਵਾਰਾਂ ।
ਉਨੀ ਇੱਕੀ ਹੁੰਦੀ ਰਹਿੰਦੀ ਵੱਡੇ ਵੱਡੇ ਘੋਲਾਂ ਵਿਚ
ਡਰਨਾ ਤੇ ਡੋਲਣਾ ਨੀ ਭਾਵੇਂ ਲੱਖਾਂ ਪੈਣ ਮਾਰਾਂ।
ਜਤਿੰਦਰ ਭੁੱਚੋ 
9501475400
Previous articleਨਿਸ਼ਾਨ ਸਾਹਿਬ
Next articleआर सी एफ ने अपने वेंडर्स के लिए पारदर्शी प्रणाली की शुरुआत की