ਮਾਨਵਤਾ ਕਲਾ ਮੰਚ ਨਗਰ ਪਲਸ ਮੰਚ ਵਲੋਂ ਮਨਾਇਆ ਗਿਆ

ਰੰਗ -ਮੰਚ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ (ਉਰਫ਼) ਭਾਈ ਮੰਨਾ ਸਿੰਘ ਜਨਮ ਦਿਵਸ

(ਸਮਾਜ ਵੀਕਲੀ): ਮਾਨਵਤਾ ਕਲਾ ਮੰਚ ਨਗਰ ਪਲਸ ਮੰਚ ਵਲੋਂ ਅੱਜ ਰੰਗ ਮੰਚ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਜੀ ਨੂੰ ਯਾਦ ਕੀਤਾ ਗਿਆ। ਮਾਨਵਤਾ ਕਲਾ ਮੰਚ ਦੇ ਨਿਰਦੇਸ਼ਕ ਜਸਵਿੰਦਰ ਪੱਪੀ ਨੇ ਭਾਈ ਮੰਨਾ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ਉਨ੍ਹਾਂ ਦੇ ਵਿਚਾਰਾਂ ਤੇ ਚੱਲਣ ਦਾ ਸੰਕਲਪ ਲਿਆ। ਨਰਗਿਸ ਨਗਰ ਨੇ ਇਨਕਲਾਬੀ ਗੀਤ ਪੇਸ਼ ਕੀਤਾ।

ਮੰਗਤ ਮੰਗਾਂ ਨੇ ਮਹਿੰਗਾਈ ਤੇ ਮਜ਼ਦੂਰਾਂ ਦੀ ਦਿਨ-ਬਾ ਦਿਨ ਬੱਤਰ ਹੋ ਰਹੀ ਜ਼ਿੰਦਗੀ ਤੇ ਵਿਚਾਰ ਪੇਸ਼ ਕੀਤੇ। ਕੁਲਵੰਤ ਕੌਰ ‘ਨਗਰ’ ਨੇ ਕਿਹਾ ਲਖੀਮਪੁਰ ਖੀਰੀ ‘ਚ ਦਲਿਤ ਕੁੜੀਆਂ ਦੇ ਹੋਏ ਬਲਾਤਕਾਰ ਦੇ ਹੱਤਿਆ ਦੇ ਦੋਸ਼ੀਆ ਨੂੰ ਮੋਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮੰਦਰ ਚੋਂ ਬਦਾਮ ਚੁੱਕ ਕੇ ਖਾਣ ਤੇ ਪੁਜਾਰੀ ਵਲੋਂ ਬੱਚੇ ਦੀ ਕੁੱਟਮਾਰ ਦੀ ਵੀਡੀਓ ਤੇ ਵੀ ਵਿਚਾਰ ਦਿੱਤੇ ਗਏ। ਵੱਖ-ਵੱਖ ਸਮਾਜਿਕ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਆਖਿਰ ‘ਚ ਰੰਗ -ਮੰਚ ਨੂੰ ਮਜ਼ਦੂਰਾਂ ਕਿਸਾਨਾਂ ਤੇ ਕਿਰਤੀਆਂ ਦੇ ਵਿਹੜੇ ਚ ਲੈਣ ਜਾਣ ਦਾ ਅਹਿਦ ਲਿਆ ਗਿਆ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ ਐਸ ਪੀ ਹਰਮੇਲ ਸਿੰਘ ਚੰਦੀ ਮੈਮੋਰੀਅਲ ਟਰੱਸਟ ਵੱਲੋਂ ਨਰਿੰਦਰਪਾਲ ਸਿੰਘ ਚੰਦੀ ਨੇ ਵੀਲ ਚੇਅਰ ਦਾਨ ਕੀਤੀ
Next articleਦਰਾਵੜੀ ਕਥਾ