ਮਾਤ ਭਾਸ਼ਾ ਮਾਤ ਭਾਸ਼ਾ ਸਪਤਾਹ ਮੁਕਾਬਲਿਆਂ ਵਿੱਚ ਰਣਧੀਰ ਸਿੰਘ ਓਵਰਆਲ ਜੇਤੂ ਰਿਹਾ

ਮਲੇਰਕੋਟਲਾ(ਰਮੇਸ਼ਵਰ ਸਿੰਘ)  (ਸਮਾਜ ਵੀਕਲੀ) : ਸਥਾਨਕ ਸਰਕਾਰੀ ਕਾਲਜ ਵਿਖੇ ਡਾ ਪ੍ਰਿੰਸਿਪਲ ਡਾ. ਗੁਰਮੀਤ ਕੌਰ ਦੀ ਸਰਪ੍ਰਸਤੀ ਹੇਠ ਐੱਨ. ਐੱਸ. ਐੱਸ ਅਤੇ ਯੂਥ ਕਲੱਬ ਕੋਆਰਡੀਨੇਟਰ ਪ੍ਰੋਫ਼ੈਸਰ ਅਰਵਿੰਦ ਕੌਰ ਮੰਡ ਦੀ ਅਗਵਾਈ   ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ‘ਮਾਤ ਭਾਸ਼ਾ ਸਪਤਾਹ’ ਮਨਾਇਆ ਗਿਆ । ਇਸ ਵਿੱਚ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਿਤਾ, ਚਾਰਟ ਬਣਾਉਣਾ, ਨਾਅਰਾ ਲਿਖਣ ਅਤੇ ਲੇਖ ਰਚਨਾ ਆਨਲਾਈਨ ਅਤੇ ਆਫਲਾਈਨ ਤਰੀਕਿਆਂ ਨਾਲ ਮੁਕਾਬਲੇ ਕਰਵਾਏ ਗਏ ।

ਇਨ੍ਹਾਂ ਮੁਕਾਬਲਿਆਂ ਵਿੱਚ ਕਵਿਤਾ ਉਚਾਰਣ ਵਿਚ ਰਣਧੀਰ ਸਿੰਘ ਨੇ ਪਹਿਲਾ, ਨਮਨਪ੍ਰੀਤ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ, ਭਾਸ਼ਣ  ਪ੍ਰਤੀਯੋਗਿਤਾ  ਵਿੱਚ ਰਣਧੀਰ ਸਿੰਘ ਨੇ ਪਹਿਲਾ, ਬੇਅੰਤ ਸਿੰਘ ਨੇ ਦੂਜਾ ਅਤੇ ਮੁਕੋ ਕੌਰ ਨੇ ਤੀਜਾ, ਚਾਰਟ ਬਣਾਉਣ ਮੁਕਾਬਲਿਆਂ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ  ਅਤੇ ਮਨਦੀਪ ਕੌਰ ਨੇ ਤੀਜਾ ਸਥਾਨ, ਨਾਅਰਾ ਲੇਖਣ ਮੁਕਾਬਲਿਆਂ ਵਿਚ ਰਣਧੀਰ ਸਿੰਘ ਨੇ ਪਹਿਲਾ, ਵੀਰਪਾਲ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ,ਲੇਖ  ਰਚਨਾ ਮੁਕਾਬਲਿਆਂ ਵਿੱਚ ਰਣਧੀਰ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।

ਰਣਧੀਰ ਸਿੰਘ ਨੂੰ ਇਹਨਾਂ ਮੁਕਾਬਲਿਆਂ ਦਾ ਓਵਰਆਲ ਜੇਤੂ ਐਲਾਨਿਆ ਗਿਆ। ਇਸ ਸਪਤਾਹ ਦੇ ਸਮਾਪਨ ਸਮਾਰੋਹ ਮੌਕੇ ਪ੍ਰਿੰਸੀਪਲ ਸਾਹਿਬਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਭਾਸ਼ਾ ਚਾਹੇ ਕੋਈ ਵੀ ਹੋਵੇ ਉਸ ਨੂੰ ਬੋਲਣ ਅਤੇ ਲਿਖਣ ਵੇਲੇ ਉਸ ਦੇ ਵਿਆਕਰਨਿਕ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹਰ ਭਾਸ਼ਾ ਦੀ ਸ਼ੁੱਧ ਰੂਪ ਵਿੱਚ  ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਕਦੇ ਖ਼ਤਮ ਨਹੀਂ ਹੋ ਸਕਦੀ ਕਿਉਂਕਿ ਇਸ ਉੱਪਰ ਗੁਰੂ ਸਹਿਬਾਨਾਂ ਦੀ ਬਖ਼ਸ਼ਿਸ਼ ਹੈ। ਇਸ ਸਪਤਾਹ ਦੌਰਾਨ ਇਸੇ ਕਾਲਜ ਦੇ ਪੰਜਾਬੀ  ਵਿਭਾਗ ਦੇ ਪ੍ਰੋ ਰਾਜਿੰਦਰ ਸਿੰਘ (ਰਿਟਾਇਰਡ )ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ  ਕਰਦੇ ਹੋਏ   ਪੰਜਾਬੀ ਭਾਸ਼ਾ ਦੀ ਦੀ ਅਮੀਰੀ ਅਤੇ ਪਿਛੋਕੜ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ।

ਇਸ ਮੌਕੇ ਪ੍ਰੋ ਮੁਹੰਮਦ ਇਰਫਾਨ ਮੁਖੀ ਮਨੋਵਿਗਿਆਨ ਵਿਭਾਗ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਭਾਸ਼ਾ ਆਪਣੀ   ਆਪਣੇ ਆਪ ਵਿਚ ਸੰਪੂਰਨ ਭਾਸ਼ਾ ਹੈ ।ਪ੍ਰੋਫ਼ੈਸਰ ਅਰਵਿੰਦ ਕੌਰ ਮੰਡ ਨੇ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਮਹਾਨਤਾ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ  ਮੰਚ ਸੰਚਾਲਨ ਪ੍ਰੋ ਪ੍ਰਿੰਤਪਾਲ ਕੌਸ਼ਿਕ ਮੁਖੀ ਪੰਜਾਬੀ ਵਿਭਾਗ ਨੇ ਕੀਤਾ ਅਤੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵੱਖਰੇ ਵੱਖਰੇ ਪਹਿਲੂਆਂ ਤੇ ਝਾਤ ਪਾਈ ।ਇਸ ਮੌਕੇ ਪ੍ਰੋ ਗੁਰਮੀਤ ਸਿੰਘ ਨੇ ਵੀ ਮਾਤ ਭਾਸ਼ਾ ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ  ਇਸ ਮੌਕੇ ਸੀਨੀਅਰ ਕੌਂਸਲ ਮੈਂਬਰ ਪ੍ਰੋਫ਼ੈਸਰ ਬਲਵਿੰਦਰ ਸਿੰਘ, ਪ੍ਰੋ ਮੁਹੰਮਦ ਸ਼ਕੀਲ, ਯੂਥ ਕਲੱਬ ਕਮੇਟੀ ਮੈਂਬਰ ਪ੍ਰੋ ਸੁਖਬੀਰ ਸਿੰਘ ,ਪ੍ਰੋ ਮਨਪ੍ਰੀਤ ਸਿੰਘ, ਪ੍ਰੋ ਕੁਲਦੀਪ ਸਿੰਘ, ਪ੍ਰੋ ਡੀ ਸੀ ਜੈਨ ਪ੍ਰੋਗਰਾਮ ਅਫ਼ਸਰ ਅਤੇ ਸਮੂਹ ਪੰਜਾਬੀ ਵਿਭਾਗ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਵੀ ਲੋਕ ਗੀਤ ਅਤੇ ਸੁਹਾਗ ਗਾਏ।

Previous articleAhead of 3rd phase roll-out, India vaccinates 1.37 crore people
Next articleਬੱਚੇ ਹਾਂ ਅਸੀਂ