ਮਾਇਆਵਤੀ ਨੇ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਮੋਦੀ ਨੂੰ ਘੇਰਿਆ

ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਬਾਲਾਕੋਟ ਹਵਾਈ ਹਮਲੇ ਵਿੱਚ 250 ਅਤਿਵਾਦੀਆਂ ਦੇ ਮਾਰੇ ਜਾਣ ਦੇ ਕੀਤੇ ਗਏ ਦਾਅਵੇ ’ਤੇ ਟਿੱਪਣੀ ਕਰਦਿਆਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਅੱਜ ਸਵਾਲ ਕੀਤਾ ਕਿ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ‘ਚੁੱਪ’ ਹਨ। ਮਾਇਆਵਤੀ ਨੇ ਟਵਿੱਟਰ ’ਤੇ ਪਾਈ ਪੋਸਟ ਵਿੱਚ ਲਿਖਿਆ, ‘‘ਭਾਜਪਾ ਮੁਖੀ ਅਮਿਤ ਸ਼ਾਹ ਵਲੋਂ ਜ਼ੋਰਦਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੇ ਹਵਾਈ ਹਮਲੇ ਵਿਚ 250 ਦਹਿਸ਼ਤਗਰਦਾਂ ਨੂੰ ਮਾਰ-ਮੁਕਾਇਆ ਹੈ ਪਰ ਉਨ੍ਹਾਂ ਦੇ ਗੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਹਰ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ, ਇਸ ਮੁੱਦੇ ’ਤੇ ਕਿਉਂ ਚੁੱਪ ਹਨ? ਦਹਿਸ਼ਤਗਰਦਾਂ ਦਾ ਖ਼ਾਤਮਾ ਤਾਂ ਚੰਗੀ ਗੱਲ ਹੈ, ਪਰ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਦੀ ਡੂੰਘੀ ਖ਼ਾਮੋਸ਼ੀ ਦਾ ਕੀ ਰਾਜ਼ ਹੈ?

Previous articleਅਤਿਵਾਦ ਖ਼ਿਲਾਫ਼ ਕਦਮ ਨਾ ਚੁੱਕਣ ’ਤੇ ਨਤੀਜੇ ਭੁਗਤੇਗਾ ਪਾਕਿ: ਮੋਦੀ
Next articleMasood Azhar’s brother, relative among 44 held in Pakistan