ਅਸੀਂ ਕਾਲੇ ਦਿਨ ਮਨਾਵਾਂਗੇ…

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਅਸੀਂ ਕਾਲ਼ੇ ਦਿਨ ਮਨਾਵਾਂਗੇ,
ਫ਼ੇਰ ਤੈਨੂੰ ਲਾਹਨਤਾਂ ਪਾਵਾਂਗੇ।
ਕਾਲ਼ੇ ਝੰਡੇ ਹੱਥਾਂ ਵਿੱਚ ਫੜਕੇ,
ਅਸੀਂ ਤੇਰੇ ਵਿਰੁੱਧ ਲਹਿਰਾਵਾਂਗੇ।
ਅਸੀਂ ਕਾਲ਼ੇ ਦਿਨ….
ਤੈਨੂੰ ਬੇਸ਼ਕ ਸ਼ਰਮ ਨਹੀਂ,
ਪਰ ਅਸੀਂ ਤਾਂ ਇੱਜਤਾਂ ਵਾਲ਼ੇ ਆਂ।
ਸਾਨੂੰ ਤਾਂ ਹੁਣ ਡਰ ਵੀ ਨਹੀਂ,
ਰੱਬ ਆਪ ਜੋ ਸਾਡੇ ਨਾਲ਼ੇ ਆਂ।
ਸੋਚ ਜੇ ਆਪ ਹੀ ਭੁੱਖੇ ਰਹਿ ਗਏ,
ਕਿੱਥੋਂ ਦੁਨੀਆਂ ਨੂੰ ਖਵਾਵਾਂਗੇ।
ਅਸੀਂ ਕਾਲ਼ੇ ਦਿਨ…..
ਪਤਾ ਨੀ ਕਿਹੜੀ ਮਾਲ਼ਾ ਜਿਹੜੀ,
ਗਲ਼ ਵਿੱਚ ਤੂੰ ਲਟਕਾਈ ਹੈ।
ਜਿੰਨੀ ਤੇਰੀ ਢੀਠ ਮੱਤ ਇਹ,
ਖ਼ਬਰੇ ਤੂੰ ਕਿੱਥੋਂ ਪਾਈ ਹੈ।
ਮੰਨਣਾ ਤਾਂ ਹੁਣ ਤੈਨੂੰ ਈ ਪੈਣਾ,
ਨਾ ਸੋਚੀਂ ਅਸੀਂ ਮੰਨ ਜਾਵਾਂਗੇ।
ਅਸੀਂ ਕਾਲ਼ੇ ਦਿਨ……
ਖੇਤੀਂ ਸਾਡੇ ਕੰਮ ਬੜੇ ਤੇ,
ਅਸੀਂ ਬੈਠੇ ਹਾਂ ਤੇਰੇ ਕੋਲ਼ੇ।
ਹਰ ਕੋਈ ਬੋਲੀ ਬੋਲੇ ਸਾਡੀ,
ਕੋਈ ਕੰਨ ਤੇਰੇ ਜੇ ਖੋਲੇ।
ਜੇ ਤੂੰ ਸਾਡੀ ਜਾਨ ਮੰਗਦਾ,
ਹੱਸ ਕੇ ਸੀਸ ਕਟਾਵਾਂਗੇ।
ਅਸੀਂ ਕਾਲ਼ੇ ਦਿਨ….
ਕੁਰਬਾਨੀ ਸਾਨੂੰ ਬਖ਼ਸ਼ ਗੁਰਾਂ ਦੀ,
ਤੱਤੀ ਤਵੀ ਤੇ ਬਹਿ ਗਏ ਸੀ।
ਜ਼ੁਲਮ ਦੇ ਮੂਹਰੇ ਝੁੱਕਣਾ ਨਹੀਂ,
ਗੁਰੂ ਗੋਬਿੰਦ ਜੀ ਕਹਿ ਗਏ ਸੀ।
ਛੱਡ ਇਹ ਗੱਲਾਂ ਤੂੰ ਕੀ ਜਾਣੇਂ,
ਤੈਨੂੰ ਤਾਂ ਹੁਣ ਸਮਝਾਵਾਂਗੇ।
ਅਸੀਂ ਕਾਲ਼ੇ ਦਿਨ ਮਨਾਵਾਂਗੇ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਨਜ਼ਰ ਨਾ ਆਉਂਦੀ….
Next articleਜਾਗੋ ਜੀ