ਮਾਂ, ਉਹ ਸ਼ਬਦ ਹੈ ਜੋ ਕਿਸੇ ਵੀ ਵਿਅਕਤੀ ਦੇ ਜੀਵਨ *ਚ ਸਭ ਤੋਂ ਜਿਆਦਾ ਅਹਿਮੀਅਤਾ ਰੱਖਦਾ ਹੈ। ਪ੍ਰਮਾਤਮਾ ਹਰ ਥਾਂ *ਤੇ ਖੁਦ ਹਾਜਿਰ ਨਹੀ਼ ਰਹਿ ਸਕਦਾ ਇਸਲਈ ਉਸਨੇ ਧਰਤੀ *ਤੇ ਮਾਂ ਦਾ ਸਵਰੂਪ ਵਿਕਸਿਤ ਕੀਤਾ ਜੋ ਹਰ ਪ੍ਰੇਸ਼ਾਨੀ ਅਤੇ ਹਰ ਮੁਸ਼ਕਿਲ ਘੜੀ *ਚ ਆਪਣੇ ਬੱਚੇ ਦਾ ਸਾਥ ਦਿੰਦੀ ਹੈ, ਉਨ੍ਹਾਂ ਨੂੰ ਹਰ ਗਮ ਤਕਲੀਫ ਤੋਂ ਬਚਾਉਂਦੀ ਹੈ। ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਂ ਬੋਲਣਾ ਸਿੱਖਦਾ ਹੈ। ਮਾਂ ਹੀ ਉਸਦੀ ਸਭ ਤੋਂ ਪਹਿਲੀ ਦੋਸਤ ਬਣਦੀ ਹੈ, ਜੋ ਉਸਦੇ ਨਾਲ ਖੇੜਦੀ ਵੀ ਹੈ ਅਤੇ ਉਸ ਨੂੰ ਸਹੀ ਗਲਤ ਜਿਹੀਆਂ ਗੱਲਾਂ ਤੋਂ ਵੀ ਜਾਣੂ ਕਰਵਾਉਂਦੀ ਹੈ। ਮਾਂ ਦੇ ਰੂਪ *ਚ ਬੱਚੇ ਨੂੰ ਨਿਸਵਾਰਥ ਪ੍ਰੇਮ ਅਤੇ ਤਿਆਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਾਲ ਹੀ ਮਾਂ ਬਣਨਾ ਕਿਸੇ ਵੀ ਔਰਤ ਲਈ ਸੰਪੂਰਣਤਾ ਪ੍ਰਦਾਨ ਕਰਦਾ ਹੈ। ਮਾਂ ਨਾ ਸਿਰਫ ਆਪਣੇ ਬੱਚੇ ਨੂੰ ਦੁਨੀਆਂ ਦੀਆਂ ਬੁਰਾਈਆਂ ਤੋਂ ਬਚਾਉਂਦੀ ਹੈ ਸਗੋਂ ਉਹ ਆਪਣੇ ਬੱਚੇ ਦੀ ਸਭ ਤੋਂ ਵੱਡੀ ਪ੍ਰੇਰਣਾਸੋ੍ਰਤ ਵੀ ਹੁੰਦੀ ਹੈ। ਭਾਰਤ ਦੇ ਇਤਹਾਸ *ਤੇ ਨਜਰ ਮਾਰੀਏ ਤਾਂ ਕਈ ਅਜਿਹੀਆਂ ਉਦਹਰਣਾਂ ਸਾਡੇ ਸਾਹਮਣੇ ਹਨ ਜਿੰਨ੍ਹਾਂ *ਚ ਮਾਵਾਂ ਨੇ ਹੀ ਆਪਣੀ ਸੰਤਾਨ ਦੇ ਮਹਾਨ ਬਣਨ *ਚ ਸਭ ਤੋਂ ਵੱਡਾ ਅਤੇ ਅਹਿਮ ਰੋਲ ਅਦਾ ਕੀਤਾ ਹੈ। ਧਰੂਵ ਦੀ ਮਾਂ ਸੁਨੀਤੀ ਹੋਵੇ ਜਾਂ ਫਿਰ ਮਹਾਨ ਸ਼ਿਵਾਜੀ ਦੀ ਮਾਂ ਜੀਜੀਾਬਾਈ, ਸਾਰਿਆਂ ਨੇ ਆਪਣੇ ਬੱਚੇ ਦੇ ਜੀਵਨ *ਚ ਆਉਣ ਵਾਲੀਆਂ ਮੁਸ਼ਕਿਲਾਂ ਨਾਲ ਜੂਝਣਾਂ ਸਿਖਾਉਂਦੇ ਹਏ ਉਨ੍ਹਾਂ ਨੂੰ ਇਕ ਮਹਾਨ ਜੀਵਨ ਭੇਂਟ ਕੀਤਾ। ਕਿਸੀ ਵੀ ਆਮ ਮਹਿਲਾ ਨੂੰ ਦੇਖ ਲਓ, ਜਿੰਨਾਂ ਤਿਆਗ ਅਤੇ ਸਮਰਪਣ ਉਹ ਆਪਣੀ ਸੰਤਾਨ ਦੇ ਲਈ ਕਰਦੀ ਹੈ, ਸ਼ਾਇਦ ਹੀ ਕੋਈ ਇਸ ਬਾਰੇ *ਚ ਸੋਚ ਵੀ ਨਹੀਂ ਸਕਦਾ।
ਮਾਂ ਨਾਲ ਜੁੜੀ ਸਭ ਤੋਂ ਵੱੱਡੀ ਖਾਸੀਅਤ ਇਹ ਹੈ ਕਿ ਅੱਜ ਦੇ ਭੌਤਿਕਵਾਦੀ ਯੋਗ *ਚ ਜਿੱਥੇ ਸਾਰੇ ਰਿਸ਼ਤੇ ਸਵਾਰਥ ਨਾਲ ਭਰੇ ਹੋਏ ਹਨ ਤਾਂ ਅਜਿਹੇ *ਚ ਸਿਰਫ ਮਾਂ ਹੀ ਹੈ ਜੋ ਬਿਨਾਂ ਕਿਸੇ ਲਾਲਚ ਜਾਂ ਝਾਕ ਦੇ ਆਪਣੀ ਸੰਤਾਨ ਨੂੰ ਭਰਪੂਰ ਪਿਆਰ ਦਿੰਦੀ ਹੈ। ਪਰ ਮਨੁੱਖੀ ਜੀਵਨ ਦੀ ਇਹ ਵੀ ਅਜੀਬ ਕਸ਼ਮਕਸ਼ ਹੈ, ਉਹ ਉਨ੍ਹਾਂ ਲੋਕਾਂ ਨੂੰ ਤਵੱਜੋ ਹੀ ਨਹੀਂ ਦਿੰਦਾ ਜੋ ਉਸ ਦੇ ਲਈ ਜਿਉਂਦੇ ਹਨ।ਇਹੀ ਕਾਰਨ ਹੈ ਕਿ ਅੱਜ ਨਾ ਜਾਣੇ ਕਿੰਨੀਆਂ ਹੀ ਮਾਂਵਾ ਆਪਣੇ ਬੱਚਿਆਂ ਦੇ ਹੁੰਦੇ ਹੋਏ ,ਬਿਰਧ ਆਸਰਿਆਂ ਜਾਂ ਅਨਾਥ ਆਸ਼ਰਮਾਂ *ਚ ਜਿੰਦਗੀ ਬਤੀਤ ਕਰ ਰਹੀਆਂ ਹਨ।ਕਿੰਨਿਆਂ ਨੂੰ ਹੀ ਉਨ੍ਹਾਂ ਦੇ ਬੱਚੇ ਸੜਕਾਂ *ਤੇ ਬੇਸਹਾਰਾ ਛੱਡ ਕੇ ਚਲੇ ਜਾਂਦੇ ਹਨ।ਉਹ ਵੀ ਸਿਰਫ ਇਸਲਈ ਕਿਉਂਕਿ ਉਨ੍ਹਾਂ ਨੂੰ ਆਪਣੀ ਮਾਂ ਹੀ ਆਪਣੀ ਆਜਾਦੀ ਅਤੇ ਪਰਿਵਾਰਿਕ ਖੁਸ਼ਹਾਲੀ *ਚ ਸਭ ਤੋਂ ਵੱਡੀ ਰੋੜਾ ਜਾਂ ਰੁਕਾਵਟ ਲੱਗਣ ਲੱਗ ਜਾਂਦੀ ਹੈ। ਜਿਸ ਮਾਂ ਨੇ ਭੁੱਖਿਆ ਰਹਿ ਕੇ, ਆਪਣੀਆਂ ਸਾਰੀਆਂ ਇੱਛਾਵਾਂ ਨੂੰ ਨਜਰ ਅੰਦਾਜ ਕਰਕੇ ਆਪਣੇ ਬੱਚੇ ਦੀ ਹਰ ਕਮੀ ਨੂੰ ਪੂਰਾ ਕੀਤਾ, ਕਿੰਨੀ ਸ਼ਰਮ ਅਤੇ ਲਾਹਨਤ ਦੀ ਗੱਲ ਹੈ। ਅੱਜ ਉਹੀ ਆਪਣੇ ਬੱਚਿਆਂ ਦੇ ਲਈ ਬੋਝ ਬਣ ਗਈ ਹੈ।