ਰੋਪੜ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਕਰੋਨਾ ਮਹਾਮਾਰੀ ਦੇ ਕਾਰਨ ਜਿਥੇ ਅੱਜ ਗਰੀਬ ਇਨਸਾਨ ਨੂੰ ਰੋਜੀ ਰੋਟੀ ਕਮਾਉਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਥੇ ਪੰਜਾਬ ਦੇ ਕਬੱਡੀ ਖਿਡਾਰੀਆਂ ਤੇ ਕਬੱਡੀ ਨਾਲ ਜੁੜੇ ਹਰ ਇੱਕ ਸ਼ਖਸ ਨੂੰ ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਅਨੇਕਾਂ ਗਰੀਬ ਖਿਡਾਰੀਆ ਦੀ ਰੋਜੀ ਰੋਟੀ ਤੇ ਘਰਾਂ ਦਾ ਗੁਜਾਰਾ ਕਬੱਡੀ ਟੂਰਨਾਮੈਂਟਾਂ ਦੇ ਸਿਰ ਤੇ ਚੱਲਦਾ ਹੈ ।
ਪਰ ਸਰਕਾਰ ਵਲੋ ਇਕ ਸਾਲ ਤੋ ਵੱਧ ਸਮੇਂ ਤੋ ਕਬੱਡੀ ਕੱਪਾਂ ਤੇ ਰੋਕ ਲਗਾਈ ਹੋਈ ਹੈ । ਜਦੋ ਕਿ ਸ਼ਰਾਬ ਦੇ ਠੇਕੇ ਤੇ ਹੋਰ ਕਾਰੋਬਾਰ ਆਮ ਵਾਂਗ ਚਲਦੇ ਹਨ । ਪਰ ਖਿਡਾਰੀਆਂ ਦੇ ਸਟਾਰ ਬਣਨ ਦੇ ਸੁਪਨੇ ਅਧੂਰੇ ਬਣਕੇ ਰਹਿ ਗਏ ਹਨ ।ਕਈ ਖਿਡਾਰੀਆਂ ਨੇ ਗੱਲ ਕਰਨ ਤੇ ਦੱਸਿਆ ਕਿ ਅੱਜ ਕਲ ਦਿਹਾੜੀਆਂ ਕਰਨ ਲਈ ਮਜਬੂਰ ਹਨ । ਖੁਰਾਕ ਖਾਣ ਲਈ ਵੀ ਸਾਡੇ ਕੋਲ ਪੈਸੇ ਨਹੀ ਹਨ ।ਸਰਕਾਰ ਨੂੰ ਚਾਹੀਦਾ ਹੈ ਉਹ ਗਰੀਬ ਖਿਡਾਰੀਆ ਦੀ ਮਦਦ ਕਰੇ । ਤਾਂ ਕਿ ਉਹ ਪੰਜਾਬ ਦਾ ਨਾਮ ਖੇਡਾਂ ਵਿਚ ਚਮਕਾਉਣ।ਖੇਡ ਟੂਰਨਾਮੈਂਟ ਕਰਵਾਉਣ ਨਾਲ ਖਿਡਾਰੀਆ ਨੂੰ ਜਿਥੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ ।
ਉਥੇ ਸਰੀਰਕ ਪੱਖੋ ਵੀ ਖਿਡਾਰੀ ਤੰਦਰੁਸਤ ਰਹਿੰਦੇ ਹਨ । ਇਸ ਮੌਕੇ ਉਹਨਾ ਨਾਲ ਅਮਨ ਕੁੱਲੇਵਾਲੀਆ ਦਵਿੰਦਰ ਸਿੰਘ ਚਮਕੌਰ ਸਾਹਿਬ ਕਬੱਡੀ ਕੋਚ ਖੇਡ ਪ੍ਰਮੋਟਰ ਅਵਤਾਰ ਪੋਜੇਵਾਲ ਗੱਗੀ ਕਿਸਾਨ ਸਟੀਲ ਪਟਿਆਲਾ ਮਨਜੀਤ ਸਿੰਘ ਕੰਗ ਕੁਮੈਂਟੇਟਰ ਚੰਚਲ ਸਿੰਘ ਗਿੱਲ ਕਬੱਡੀ ਕੋਚ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly