ਨਵਦੀਪ ਜੋਤ ਨੇ ਪਹਿਲਾ ਸਥਾਨ ਹਾਸਲ ਕਰ ਕੇ ਕੀਤਾ ਮਾਂ ਬਾਪ ਦਾ ਨਾਮ ਰੌਸ਼ਨ

ਪੰਜਵੀਂ ਕਲਾਸ ਚੋਂ ਹਾਸਲ ਕੀਤੇ 600 ਚੋਂ 588 ਨੰਬਰ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸਾਡੇ ਸਮਾਜ ਵਿੱਚ ਭਾਵੇਂ ਧੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਪਰ ਫਿਰ ਵੀ ਇਹ ਧੀਆਂ ਘੱਟ ਸਹੂਲਤਾਂ ਹੋਣ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਉੱਚਾ ਕਰ ਜਾਂਦੀਆਂ ਹਨ ,ਅਜਿਹਾ ਹੀ ਦੇਖਣ ਨੂੰ ਮਿਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਪਰ ਖ਼ਾਲਸਾ, ਉੱਪਲ ਜਗੀਰ ਨੇੜੇ ਨੂਰਮਹਿਲ ਦੀ ਹੋਣਹਾਰ ਵਿਦਿਆਰਥਣ ਨਵਦੀਪ ਜੋਤ ਨੇ ਪੰਜਵੀਂ ਜਮਾਤ ਵਿੱਚੋਂ 600 ਚੋਂ 588 ਨੰਬਰ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਪਿਤਾ ਪ੍ਰਸਿੱਧ ਗੀਤਕਾਰ ਨੇਕ ਬੇਰੰਗ, ਮਾਤਾ ਸੰਦੀਪ ਕੌਰ ਸਮੇਤ ਸਕੂਲ ਦਾ ਨਾਮ ਰੌਸ਼ਨ ਕੀਤਾ,ਇਸ ਮੌਕੇ ਸਕੂਲ ਦੇ ਟੀਚਰ ਸਿਮਰਨਜੀਤ ਸਿੰਘ ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਇਸ ਬੱਚੀ ਦੀ ਮਿਹਨਤ ਤੇ ਲਗਨ ਅਤੇ ਮਾਤਾ ਪਿਤਾ ਨੂੰ ਜਾਂਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਆਪਣਿਆਂ ਦੇ ਹੰਝੂ
Next articleਮਾਂ ਖੇਡ ਕਬੱਡੀ ਦੇ ਖਿਡਾਰੀ ਕਰ ਰਹੇ ਨੇ ਮੁਸੀਬਤਾਂ ਦਾ ਸਾਹਮਣਾ