ਮਹਿੰਦਰ ਕੌਰ ਨੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਵਾਇਆ

ਬਠਿੰਡਾ (ਸਮਾਜ ਵੀਕਲੀ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ ਫ਼ਿਲਮ ਸਟਾਰ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਕਿਸਾਨ ਅੰਦੋਲਨ ਤਹਿਤ ‘ਦਿੱਲੀ ਮੋਰਚੇ’ ’ਚ ਪਹੁੰਚੀ ਮਹਿੰਦਰ ਕੌਰ ਦੀ ਫ਼ੋਟੋ ਨਾਲ ਵਿਵਾਦਤ ਟਿੱਪਣੀ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤੀ ਸੀ।

ਇਸ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋਈ ਸੀ। ਕੰਗਨਾ ਨੇ ਲਿਖ਼ਿਆ ਸੀ ‘ਇਹ ਉਹੀ ਦਾਦੀ ਹੈ ਜੋ ਸ਼ਾਹੀਨ ਬਾਗ ’ਚ ਧਰਨੇ ’ਤੇ ਬੈਠੀ ਸੀ ਤੇ ਇਹ ਮਹਿਲਾਵਾਂ ਸੌ-ਸੌ ਰੁਪਿਆ ਲੈ ਕੇ ਧਰਨੇ ’ਤੇ ਆਉਂਦੀਆਂ ਹਨ।’ ਇਸੇ ਮਾਮਲੇ ਸਬੰਧੀ ਮਹਿੰਦਰ ਕੌਰ ਨੇ ਅਦਾਲਤ ਦਾ ਰੁਖ਼ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਘਬੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਧਾਰਾ 500 ਅਤੇ 499 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੇਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।

Previous articleਭਾਜਪਾ ਆਗੂ ਵੱਲੋਂ ਖੇਤੀ ਕਾਨੂੰਨਾਂ ਦੀ ਤੁਲਨਾ ‘ਜ਼ਫ਼ਰਨਾਮਾ’ ਨਾਲ ਕਰਨ ਤੋਂ ਵਿਵਾਦ
Next articleਮੁੱਖ ਮੰਤਰੀ ਨੇ ਭਲਾਈ ਸਕੀਮਾਂ ਦਾ ਪਿਟਾਰਾ ਖੋਲ੍ਹਿਆ