ਮਹਿੰਗਾਈ ਦੀ ਅੱਗ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਿਸ ਨੂੰ ਰਹਿਬਰ ਅਸੀਂ ਬਣਾਇਆ ਓਹੀ ਰਿਹਾ ਏ ਠੱਗ।
ਭੇਡ ਵਾਂਗਰਾਂ ਮੁਨਦੈ ਕਹਿੰਦਾ ਮਸਾਂ ਫਸੀ ਹੈ ਢੱਗ  ।
ਸ਼ਰੇ-ਬਾਜ਼ਾਰ ਉਹ ਹਰ ਇੱਕ ਚੀਜ਼ ‘ਤੇ ਅਪਣਾ ਅਸਰ ਵਿਖਾਵੇ,
ਜਦੋਂ ਵੀ ਡੀਜਲ , ਗੈਸ ਅਤੇ ਪੈਟਰੋਲ ਨੂੰ ਲਗਦੀ ਅੱਗ ।
ਉੱਠੋ ਕਿ ਉੱਠਣ ਦਾ ਵੇਲ਼ਾ ਹੱਥੋਂ ਲੰਘ ਨਾ ਜਾਵੇ ,
ਸਮਾਂ ਰਹਿੰਦਿਆਂ ਉਠਦੇ ਜਿਹੜੇ ਧੀਆਂ ਪੁੱਤ ਸਲੱਗ।
ਗਲ਼ੀ ਗਲ਼ੀ ਵਿੱਚ ਨਿੱਤ ਕੂਕਦੈ ਰੁਲ਼ਦੂ ਬੱਕਰੀਆਂ ਵਾਲ਼ਾ ,
ਫੇਰ ਉੱਠਣ ਦਾ ਕੀ ਫ਼ਾਇਦਾ ਜਦੋਂ ਸਿਰ ‘ਤੋਂ ਲਹਿ ‘ਗੀ ਪੱਗ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898

Previous articleਆਮ ਪਰਿਵਾਰ ‘ਚੋਂ ਖਾਸ਼ ਸ਼ਖਸ਼ੀਅਤ ਬਣਦੀ ਜਾ ਰਹੀ ਲੇਖਿਕਾ- ਗੁਲਾਫਸਾ ਬੇਗਮ
Next articleਪੰਜਾਬ ਪੰਜਾਬੀਅਤ ਦੀ ਸ਼ਾਨ ਰੁਪਿੰਦਰ ਯੋਧਾਂ ਜਾਪਾਨ