ਮਹਿੰਗਾਈ

(ਸਮਾਜ ਵੀਕਲੀ)

ਅੱਜਕੱਲ੍ਹ ਮਹਿੰਗਾਈ ਦੇ ਦਿਨ ਨੇ
ਹਰ ਚੀਜ਼ ਦੀ ਕੀਮਤ
ਅਸਮਾਨ ਛੂਹ ਰਹੀ ਹੈ
ਬੰਦੇ ਨੂੰ ਮਾਰਨ ਲਈ
ਨਾ ਉਸ ਨੂੰ ਮਿੱਤਰਾਂ ਦੇ ਧੋਖਿਆਂ
ਦੀ ਲੋੜ ਹੈ
ਨਾ ਦੁਸ਼ਮਨਾਂ ਦੀਆਂ
ਕੋਝੀਆਂ ਚਾਲਾਂ ਦੀ ਲੋੜ ਹੈ
ਨਾ ਕਿਸੇ ਨੂੰ ਪਿਆਰ ਕਰਕੇ
ਉਸ ਵਿੱਚ ਧੋਖਾ ਖਾਣ ਦੀ ਲੋੜ ਹੈ
ਅਤੇ ਨਾ ਕਿਸੇ ਹੋਰ
ਮਾਰੂ ਹਥਿਆਰ ਦੀ ਲੋੜ ਹੈ
ਬੰਦੇ ਨੂੰ ਮਾਰਨ ਲਈ
ਬੱਸ ਮਹਿੰਗਾਈ ਹੀ ਕਾਫੀ ਹੈ,
ਮਹਿੰਗਾਈ ਹੀ ਕਾਫੀ ਹੈ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਖੇਤਾਂ ਦੇ ਪੁੱਤ ਜਾਗ ਪਏ
Next articleਸੰਤਰੇ ਦੀ ਰਾਜਧਾਨੀ : ਨਾਗਪੁਰ