ਮਹਿਲਾ ਪੀਸੀਐੱਸ ਅਧਿਕਾਰੀ ਨੇ ਫਾਹਾ ਲਿਆ

ਵਾਰਾਣਸੀ (ਊੱਤਰ ਪ੍ਰਦੇਸ਼), (ਸਮਾਜਵੀਕਲੀ) :  ਜ਼ਿਲ੍ਹਾ ਬਾਲੀਆ ਵਿੱਚ ਮਹਿਲਾ ਪੀਸੀਐੱਸ ਅਧਿਕਾਰੀ ਮਨੀਮੰਜਰੀ ਰਾਏ (30) ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਊਦੋਂ ਸਾਹਮਣੇ ਆਈ ਜਦੋਂ ਗੁਆਂਢੀਆਂ ਨੂੰ ਖਿੜਕੀ ਵਿਚੋਂ ਊਸ ਦੀ ਲਾਸ਼ ਲਟਕਦੀ ਨਜ਼ਰ ਆਈ। ਊਨ੍ਹਾਂ ਪੁਲੀਸ ਨੂੰ ਜਾਣਕਾਰੀ ਦਿੱਤੀ।

ਵਾਰਾਣਸੀ ਜ਼ੋਨ ਦੇ ਏਡੀਜੀ ਬਰਿੱਜ ਭੂਸ਼ਣ ਨੇ ਦੱਸਿਆ ਕਿ ਮ੍ਰਿਤਕਾ ਕੋਲੋਂ ਦੋ-ਤਿੰਨ ਸਤਰਾਂ ਦਾ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਊਸ ਨੇ ਦੋਸ਼ ਲਾੲੇ ਹਨ ਕਿ ਊਸ ਨੂੰ ਕਿਸੇ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਊਸ ਨੂੰ ਕਿਸ ਨੇ ਫਸਾਇਆ ਸੀ। ਊਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗਾਜ਼ੀਪੁਰ ਜ਼ਿਲ੍ਹੇ ਦੀ ਵਸਨੀਕ ਮਨੀਮੰਜਰੀ ਰਾਏ ਪਿਛਲੇ ਦੋ ਸਾਲਾਂ ਤੋਂ ਮਨਿਆਰ ਨਗਰ ਪੰਚਾਇਤ ਵਿੱਚ ਈਓ ਵਜੋਂ ਤਾਇਨਾਤ ਸੀ ਅਤੇ ਊਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਇਸੇ ਦੌਰਾਨ ਿਮ੍ਰਤਕਾ ਦੇ ਪਿਤਾ ਨੇ ਹੱਤਿਆ ਦੇ ਦੋਸ਼ ਲਾਏ ਹਨ।

Previous articleਵਿਦੇਸ਼ ਮੰਤਰਾਲੇ ਦੇ ਬਿਆਨ ’ਚ ਗਲਵਾਨ ਵਾਦੀ ਦਾ ਜ਼ਿਕਰ ਕਿਉਂ ਨਹੀਂ ਸੀ: ਰਾਹੁਲ
Next articleਚੀਨ ਦੇ ਸਾਮਾਨ ਦਾ ਬਾਈਕਾਟ ਇਕਦਮ ਨਹੀਂ ਹੋ ਸਕਦਾ: ਵਪਾਰ ਮੰਡਲ