ਚੀਨ ਦੇ ਸਾਮਾਨ ਦਾ ਬਾਈਕਾਟ ਇਕਦਮ ਨਹੀਂ ਹੋ ਸਕਦਾ: ਵਪਾਰ ਮੰਡਲ

ਕੋਲਕਾਤਾ (ਸਮਾਜਵੀਕਲੀ) :  ਗਲਵਾਨ ਘਾਟੀ ਵਿੱਚ ਤਣਾਅ ਦੌਰਾਨ ਚੀਨੀ ਬਾਈਕਾਟ ਦੇ ਸੱਦੇ ਸਬੰਧੀ ਭਾਰਤੀ ਦੀ ਇੱਕ ਵਪਾਰਕ ਸੰਸਥਾ ਨੇ ਕਿਹਾ ਕਿ ਇਹ ਬਾਈਕਾਟ ਇਕਦਮ ਨਹੀਂ ਹੋਣਾ ਚਾਹੀਦਾ ਅਤੇ ਪਹਿਲਾਂ ਇਸ ਦਾ ਬਦਲਵਾਂ ਪ੍ਰਬੰਧ ਹੋਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਸਰਬ ਭਾਰਤੀ ਵਪਾਰ ਮੰਡਲ ਦੇ ਸੰਘ (ਐੱਫਏਆਈਵੀਐੱਮ) ਨੇ ਕਿਹਾ ਕਿ ਜਦੋਂ ਤੱਕ ਇਸ ਦਾ ਬਦਲਵਾਂ ਪ੍ਰਬੰਧ ਨਹੀਂ ਹੋ ਜਾਂਦਾ, ਚੀਨੀ ਸਾਮਾਨ ਦਾ ਪੂਰੀ ਤਰ੍ਹਾਂ ਬਾਈਕਾਟ ਸੰਭਵ ਨਹੀਂ।

ਸੰਸਥਾ ਨੇ ਚੀਨ ਨੂੰ ਛੱਡ ਕੇ ਹੋਰ ਦੇਸ਼ਾਂ ਤੋਂ ਸਾਮਾਨ ਦਰਾਮਦ ਕਰਵਾਉਣ ਸਬੰਧੀ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਤੋਂ ਵਿੱਤੀ ਮਦਦ ਵੀ ਮੰਗੀ। ਵਪਾਰ ਮੰਡਲ ਸੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ, ‘‘ਭਾਵੇਂ ਉਹ ਚੀਨੀ ਸਾਮਾਨ ਤੋਂ ਨਿਰਭਰਤਾ ਘਟਾਉਣ ਲਈ ਉਸ ਦੇ ਸਾਮਾਨ ਦੀ ਦਰਾਮਦੀ ਸਬੰਧੀ ਖ਼ਾਕੇ ਦਾ ਸਮਰਥਨ ਕਰਦੇ ਹਨ, ਪਰ ਹਰੇਕ ਕਦਮ ਜੋਖ਼ਮ ਭਰਿਆ ਨਹੀਂ ਹੋਣਾ ਚਾਹੀਦਾ।’’ ਭਾਰਤ ਨੂੰ ਚੀਨ ਸਾਲਾਨਾ 74 ਅਰਬ ਡਾਲਰ ਦਾ ਸਾਮਾਨ ਬਰਾਮਦ ਕਰਵਾਉਂਦਾ ਹੈ।

Previous articleਮਹਿਲਾ ਪੀਸੀਐੱਸ ਅਧਿਕਾਰੀ ਨੇ ਫਾਹਾ ਲਿਆ
Next articleਮਹਿਲਾ ਫ਼ੌਜੀ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਲਈ ਕੇਂਦਰ ਨੂੰ ਮਹੀਨਾ ਹੋਰ ਮਿਲਿਆ