(ਸਮਾਜ ਵੀਕਲੀ)
ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਅਸੀਂ ਹਰਬਲ ਗਾਰਡਨ ਬਣਾ ਰਿਹੇ ਹਾਂ । ਇਸ ਵਿਚ ਲੱਭ ਲਭ ਕਿ ਪੌਦੇ ਲਿਆ ਰਿਹੇ ਹਾਂ । ਮਾਣ ਵਾਲੀ ਗੱਲ ਹੈ ਕਿ ਸਭ ਵਾਤਾਵਰਣ ਪ੍ਰੇਮੀ ਸਾਨੂੰ ਨਿਰਸਵਾਰਥ ਪੂਰਨ ਸਹਿਯੋਗ ਦੇ ਰਹੇ ਹਨ , ਖਾਸ ਕਰਕੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਬਾਬਾ ਦਵਿੰਦਰ ਸਿੰਘ ਜੀ , ਸੰਤ ਬਲਬੀਰ ਸਿੰਘ ਜੀ ਸੀਚੇਵਾਲ, ਸ. ਯਾਦਵਿੰਦਰ ਸਿੰਘ , ਸ. ਗੁਰਵਿੰਦਰ ਸਿੰਘ ਬਾਜਵਾ, ਸ. ਰਾਜਵਿੰਦਰ ਸਿੰਘ ਅਨੰਦਪੁਰ ਸਾਹਿਬ, ਸ.ਨਵਤੇਜ ਸਿੰਘ ਅਮ੍ਰਿਤਸਰ, ਹਰਮਨਪ੍ਰੀਤ, ਰਜਿੰਦਰ ਸਿੱਘ ਤੇ ਜਗਤਾਰ ਵੇਹਲਾ ਜ਼ਿਕਰਯੋਗ ਹਨ ।
ਹਰਮਨਪ੍ਰੀਤ ਕੋਲੋਂ ਬੜੇ ਹੀ ਖਾਸ ਪੌਦੇ ਮਿਲੇ, ਜਿਵੇਂ ਐਵਕਾਡੋ, ਕੌਫੀ, ਪੈਸ਼ਨ, ਪਪੀਤਾ, ਖਾਸ ਅਮਰੂਦ, ਚਕੋਤਰਾ ਤੇ ਹੋਰ ਕਈ ਕੁਝ। ਇਹ ਸਭ ਮੈਂ ਕਾਰ ਵਿਚ ਰੱਖ ਲਏ। ਲੁਧਿਆਣੇ ਪਹੁੰਚਦੇ ਦੇਰ ਹੋ ਗਈ । ਪੌਦੇ ਸਾਰੀ ਰਾਤ ਕਾਰ ਚ ਹੀ ਪਏ ਰਹੇ । ਸਵੇਰੇ ਖੇਤ ਜਾਣ ਲਈ ਜਦੋਂ ਕਾਰ ਵਿਚ ਬੈਠਿਆ ਤਾਂ ਇਵੇਂ ਲੱਗਾ ਕਿ ਕਿਸੇ ਵੱਡੇ ਪਿਆਰੇ ਜੰਗਲ ਵਿਚ ਪਹੁੰਚ ਗਿਆ ਹੋਵਾਂ । ਹੋਇਆ ਇਹ ਕਿ ਰਾਤ ਨੂੰ ਥੋੜੀ ਗਰਮੀ ਹੋਣ ਕਰਕੇ ਪੌਦਿਆਂ ਦੇ ਪੱਤਿਆਂ ਚੋਂ ਤੇਲ ਦੀ ਮਹਿਕ ਖਿਲਰ ਗਈ ਤੇ ਇਕੋ ਸਮੇਂ ਵੀਹ ਕਿਸਮ ਦੀਆਂ ਖੁਸ਼ਬੂਆਂ ਨੇ ਮੈਨੂੰ ਨਸ਼ਿਆ ਦਿਤਾ। ਖੇਤ ਚ ਪੌਦੇ ਰੱਖਣ ਤੋਂ ਬਾਅਦ ਵੀ ਕਾਰ ਮਹਿਕੀ ਪਈ ਹੈ । ਲੱਗਦਾ ਹੈ ਹਾਲੇ ਦੋ ਦਿਨ ਮੈਂ ਕਾਰ ਨੂੰ ਅੰਦਰੋਂ ਸਾਫ ਨਹੀਂ ਕਰਨਾ । ਸਾਡੇ ਬਾਗ ਦੀ ਪਹਿਲੀ ਖੁਸ਼ਬੂ ਪੂਰੀ ਮਾਨਣੀ ਹੈ ।
ਜਨਮੇਜਾ ਸਿੰਘ ਜੌਹਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly