ਮਹਾਰਾਣੀ ਐਲਿਜ਼ਾਬੈੱਥ ਸਕਾਟਲੈਂਡ ਦੇ ਬਲਮੋਰਲ ਕੈਸਲ ਵਿਚ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਹੁੰਚੀ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) – ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਸਕਾਟਲੈਂਡ ਦੇ ਬਲਮੋਰਲ ਕੈਸਲ ਵਿਚ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਹੁੰਚੀ ਅਤੇ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਸੈਰ ਕਰਨ ਲਈ ਘਰ ਤੋਂ ਬਾਹਰ ਨਿਕਲੀ, ਇਸ ਦੌਰਾਨ ਉਨ੍ਹਾਂ ਨਾਲ ਸ਼ਹਿਜ਼ਾਦਾ ਫਿਲਿਪ ਤੇ ਸੋਫ਼ੀ ਵੈਸੈਕਸ, ਐਡਵਰਡ ਅਤੇ ਉਨ੍ਹਾਂ ਦੇ ਬੱਚੇ ਲੇਡੀ ਵਿੰਡਸਰ, ਜੇਮਜ਼ ਤੇ ਵਿਸਕਾਂਉਟ ਸੇਵਰਨ ਸਨ, ਉਨ੍ਹਾਂ ਦੇ ਦੋ ਕੁੱਤੇ ਵਲਕਨ ਤੇ ਕੈਂਡੀ ਜਿਨ੍ਹਾਂ ਨੂੰ ‘ਡੋਰਗਿਸ’ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਦੇ ਨਾਲ ਸਨ, ਜ਼ਿਕਰਯੋਗ ਹੈ ਕਿ ਬਲਮੋਰਲ ਕੈਸਲ 1852 ਤੋਂ ਸ਼ਾਹੀ ਪਰਿਵਾਰ ਕੋਲ ਹੈ,ਬਲਮੋਰਲ ਕੈਸਲ ਵਿਚ 52 ਸੌਣ ਵਾਲੇ ਸ਼ਾਹੀ ਕਮਰੇ ਹਨ, 50 ਹਜ਼ਾਰ ਏਕੜ ਜ਼ਮੀਨ ਹੈ ਅਤੇ ਇਸ ਦੀ ਕੀਮਤ ਲਗਪਗ 15.5 ਕਰੋੜ ਪੌਾਡ ਹੈ |

Previous articleਦਸਤਾਰ- ਇੱਕ ਵਿਲੱਖਣ ਪਹਿਚਾਣ
Next articleUK PM confirms 300-mn-pound funding for hospitals in England