ਏਕਮ ਪਬਲਿਕ ਸਕੂਲ ਮਹਿਤਪੁਰ ਨੇ ਜੋਨਲ ਪੱਧਰ ਅਥਲੈਟਿਕ  ਮੁਕਾਬਲਿਆਂ ਚ ਮਾਰੀਆਂ ਮੱਲਾਂ

ਫੋਟੋ - ਜੇਤੂ ਬੱਚਿਆਂ ਨਾਲ ਦਿਖਾਈ ਦਿੰਦੇ ਸਕੂਲ ਕੋਚ ਪਰਮਜੀਤ ਸਿੰਘ ਤੇ ਕਮਲਪ੍ਰੀਤ ਸਿੰਘ
ਮਹਿਤਪੁਰ – (ਨੀਰਜ ਵਰਮਾ) ਜੋਨ ਨੰ. 12 ਲੜਕੇ ਮਹਿਤਪੁਰ ਦੇ ਜੀ. ਜੀ. ਐੱਚ. ਜੀ. ਬੇਟ ਖਾਲਸਾ ਸਕੂਲ ਮਹਿਤਪੁਰ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਗਰਲਜ ਸਕੂਲ ਮਹਿਤਪੁਰ ਚ ਸਮਾਪਤ ਹੋਏ। ਜੋਨਲ ਐਥਲੈਟਿਕਸ ਮੁਕਾਬਲਿਆਂ ਚ ਏਕਮ ਪਬਲਿਕ ਸਕੂਲ ਦੇ ਅਥਲੀਟਾਂ ਨੇ ਮੱਲਾਂ ਮਾਰੀਆਂ। ਲੜਕੀਆਂ ਚੋਂ ਅੰਡਰ 14 ਚ ਗੁਰਲੀਨ ਗਰੋਵਰ ਨੇ 100 ਮੀਟਰ ਦੌੜ ਚ ਗੋਲਡ ਮੈਡਲ ਮਨਰੂਪ ਕੌਰ ਨੇ ਸ਼ਾਰਟ ਪੁੱਟ ਚ ਗੋਲਡ ਮੈਡਲ, ਗੁਰਲੀਨ ਗਰੋਵਰ ਨੇ ਬਰੋਨਜ ਮੈਡਲ, ਮਨਰੂਪ ਕੌਰ 200 ਮੀਟਰ ਚ ਚੌਥਾ ਸਥਾਨ ਤੇ ਜਪੁਜੀ ਤੂਰ, ਗੁਰਲੀਨ ਗਰੋਵਰ,ਰਮਨੀਕ ਕੌਰ ਤੇ ਮਨਰੂਪ ਕੌਰ ਨੇ ਰਿਲੇਅ ਰੇਸ ਚ ਗੋਲਡ ਮੈਡਲ ਹਾਸਲ ਕੀਤਾ। ਅੰਡਰ 17 ਚ ਮੁਸਕਾਨ ਸ਼ਰਮਾ ਨੇ 100 ਮੀਟਰ, 200 ਮੀ., 400 ਮੀਟਰ ਚ ਲਗਾਤਾਰ ਤਿੰਨ ਗੋਲਡ ਮੈਡਲ ਜਿੱਤ ਕੇ ਸਭ ਤੋਂ ਵੱਧ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ। ਇਸੇ ਵਰਗ ਚ ਮਹਿਕਦੀਪ ਖਿੰਡਾ ਨੇ ਸ਼ੋਰਟ ਪੁੱਟ ਚ ਦੂਸਰਾ ਸਥਾਨ ਤੇ ਹਰਲੀਨ ਕੌਰ ਨੇ ਜੈਵਲੀਨ ਥਰੋਅ ਚ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕਿਆਂ ਦੇ ਮੁਕਾਬਲਿਆਂ ਚ ਅੰਡਰ 14 ਵਰਗ ਚ ਰਿਲੇਅ ਚ ਹਰਮਨਦੀਪ ਸਿੰਘ, ਮਨੀਸ਼, ਅਰਮਾਨ ਸਿੰਘ ਤੇ ਹਰਮਨ ਨੇ ਸੋਨ ਤਮਗਾ ਹਾਸਲ ਕੀਤਾ। ਹਰਮਨਦੀਪ ਨੇ 100 ਮੀਟਰ ਤੇ ਮਨੀਸ਼ ਨੇ 600 ਮੀਟਰ ਚ ਪਹਿਲਾਂ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ।
              ਰਿਲੇਅ ਰੇਸ ਚ ਰਾਹੁਲ, ਜਸ਼ਨਦੀਪ ਗੌਰਵਦੀਪ ਤੇ ਕਮਲਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 14 ਵਰਗ ਚ ਅਰਮਾਨ ਸਿੰਘ ਨੇ 200 ਮੀਟਰ ਦੌੜ ਚ ਦੂਜਾ ਤੇ ਲੌਂਗ ਜੰਪ ਚ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਵਰਗ ਚ ਥਰੋਅ ਬਾਲ ਚ ਸਹਿਦੇਵ ਬਾਜਵਾ ਨੇ ਪਹਿਲਾਂ ਤੇ ਰਿਲੇਅ ਰੇਸ ਚ ਸੂਰਜ, ਗੁਰਸਿਮਰਨ, ਸ਼ਿੰਦਰਜੀਤ, ਮਿਲਨਪ੍ਰੀਤ ਨੇ ਪਹਿਲਾਂ ਸਥਾਨ ਹਾਸਲ ਕੀਤਾ। ਸੂਰਜ ਨੇ 100 ਮੀਟਰ ਦੌੜ ਚ ਦੂਜਾ ਤੇ ਗੁਰਸਿਮਰਨ ਨੇ 400 ਮੀਟਰ ਦੌੜ ਚ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਵਰਗ ਚ ਰਾਹੁਲ ਨੇ 100 ਮੀਟਰ ਦੌੜ ਚ ਪਹਿਲਾਂ, ਕ੍ਰਿਸ ਮਾਈਕਲ ਨੇ ਟ੍ਰਿਪਲ ਜੰਪ ਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 19 ਵਰਗ ਚ ਜਸ਼ਨਦੀਪ ਨੇ 100 ਤੇ 200 ਮੀਟਰ ਦੌੜ ਚ ਦੂਜਾ, ਕ੍ਰਿਸ ਮਾਈਕਲ ਨੇ ਲੌਂਗ ਜੰਪ ਚ ਦੂਜਾ ਤੇ ਦਾਊਦ ਨੇ ਵੀ ਦੂਜਾ ਸਥਾਨ ਹਾਸਲ ਕੀਤਾ। ਰਿਲੇਅ ਰੇਸ ਚ ਰਾਹੁਲ, ਜਸ਼ਨਦੀਪ, ਗੌਰਵਦੀਪ ਤੇ ਕਮਲਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕ੍ਰਿਕੇਟ ਟੂਰਨਾਮੈਂਟ ਚ ਵੀ ਏਕਮ ਪਬਲਿਕ ਸਕੂਲ ਦੀ ਟੀਮ ਦੂਸਰੇ ਸਥਾਨ ਤੇ ਰਹੀ। ਸ਼ੂਟਿੰਗ ਮੁਕਾਬਲਿਆਂ ਚ ਅੰਡਰ 17 ਵਰਗ ਚ ਸਕੂਲ ਦੇ ਖਿਡਾਰੀ ਮੁਹੱਬਤ ਪ੍ਰੀਤ ਤੇ ਕੁੰਵਰ ਅਰਮਾਨ ਸਿੰਘ ਨੇ ਜ਼ਿਲਾਂ ਪੱਧਰ ਦਾ ਟੂਰਨਾਮੈਂਟ ਕੁਆਲੀਫਾਈ ਕਰਕੇ ਸਟੇਟ ਚ ਆਪਣਾ ਸਥਾਨ ਬਣਾਇਆ। ਬੱਚਿਆਂ ਨੇ ਆਪਣੀ ਮਿਹਨਤ ਦਾ ਸਿਹਰਾ ਸਕੂਲ ਦੇ ਮੁੱਖ ਕੋਚ ਪਰਮਿੰਦਰ ਸਿੰਘ ਤੇ ਕਬੱਡੀ ਕੋਚ ਕਮਲਪ੍ਰੀਤ ਸਿੰਘ ਨੂੰ ਦਿੱਤਾ। ਇਸ ਮੌਕੇ ਸਕੂਲ ਦੇ ਐਮ. ਡੀ. ਨਿਰਮਲ ਸਿੰਘ, ਪ੍ਰਧਾਨ ਦਲਜੀਤ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ ਤੇ ਸਮੂਹ ਸਟਾਫ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਮਾਂ ਬਾਪ ਨੂੰ ਵਧਾਈ ਦਿੱਤੀ।
Previous articleਨੀਮਾ ਵੱਲੋਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਸੈਮੀਨਾਰ ਕਰਵਾਇਆ
Next articleਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਮੌਕੇ ਤੇ ਸਵੱਛ ਭਾਰਤ ਅਭਿਆਨ ਤਹਿਤ 51 ਬੂਟੇ ਲਗਾਏ