ਮਸਾਣੀਆਂ ਸਕੂਲ ਦੇ ਵਿਦਿਆਰਥੀ ਸਕਾਲਰਸ਼ਿਪ (ਐਨ ਐਮ ਐਮ ਐਸ) ਵਿਚ ਸਫ਼ਲ

ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) – ਰਾਸ਼ਟਰ ਪੱਧਰ ਦੀ ਪ੍ਰਤੀਯੋਗੀ ਪ੍ਰੀਖਿਆ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦੀਆਂ ਦੋ ਵਿਦਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ। ਪ੍ਰਿੰ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਨੇ ਇਹ ਸਕਾਲਰਸ਼ਿਪ ਦੀ ਪ੍ਰਿਖਿਆ ਪਾਸ ਕਰਕੇ ਸਕੁਲ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਮਨਪ੍ਰੀਤ ਕੌਰ ਜ਼ਿਲ•ਾ ਜਲੰਧਰ ਵਿਚੋਂ ਅਤੇ ਕਿਰਨਦੀਪ ਕੌਰ ਦਾ 63ਵਾਂ ਸਥਾਨ ਹੈ। ਸਕਾਲਰਸ਼ਿਪ ਪਾਸ ਵਿਦਿਆਰਥਣਾਂ ਨੂੰ ਨੌਵੀਂ ਅਤੇ ਬਾਰਵੀਂ ਜਮਾਤ ਪੜਨ ਦੌਰਾਨ 1000/ ਰੁਪਏ ਮਹੀਨਾ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਵਧੀਆਂ ਢੰਗ ਨਾਲ ਪੜ•ਾਈ ਕਰ ਸਕਣ। ਇਸ ਕਾਮਯਾਬੀ ਦਾ ਸਿਹਰਾ ਸਕੁਲ ਸਟਾਫ ਅਤੇ ਪ੍ਰਿੰਸੀਪਲ ਦੇ ਸਿਰ ਬੱਝਦਾ ਹੈ, ਜਿੰਨ•ਾਂ ਨੇ ਉਕਤ ਬੱਚੀਆਂ ਨੂੰ ਚੰਗੀ ਵਿਦਿਆ ਦੇ ਕੇ ਨਿਵਾਜਿਆ।

Previous articleਬੀਰਮਪੁਰ ਸਰਕਾਰੀ ਸਕੂਲ 12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Next articleਐੱਨ ਐੱਚ ਐੱਮ ਸਟਾਫ਼ ਵੱਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਰੋਸ਼ ਪ੍ਰਦਰਸ਼ਨ