ਬੀਰਮਪੁਰ ਸਰਕਾਰੀ ਸਕੂਲ 12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੈਸ਼ਨ 2020-21 ਦੇ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਪਿਛਲੇ ਸਾਲ ਦੀ ਤਰ•ਾਂ ਇਸ ਸਾਲ ਵੀ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਸਕੂਲ ਦਾ ਬੋਰਡ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।

ਪਹਿਲੀਆਂ ਤਿੰਨ ਪੁਜ਼ੀਸ਼ਨਾਂ ਉੱਤੇ ਚਾਰੇ ਲੜਕੀਆਂ ਜਸਪ੍ਰੀਤ ਕੌਰ ਸਪੁੱਤਰੀ ਹਾਕਮ ਸਿੰਘ 395 ਅੰਕ ਨਾਲ ਪਹਿਲੇ, ਰਣਜੀਤ ਕੌਰ ਸਪੁੱਤਰੀ ਕਰਨੈਲ ਸਿੰਘ 394 ਅੰਕਾਂ ਨਾਲ ਦੂਜੇ, ਸੰਜਨਾ ਸਪੁੱਤਰੀ ਸਤਨਾਮ ਸਿੰਘ 390 ਅੰਕਾਂ ਅਤੇ ਰਾਜਵੀਰ ਕੌਰ ਸਪੁੱਤਰੀ ਬਲਵੀਰ ਸਿੰਘ 390 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ‘ਤੇ  ਤੀਸਰੇ ਸਥਾਨ ‘ਤੇ ਆਈਆਾਂ ਹਨ ।

ਪ੍ਰਿੰ: ਡਾ. ਸੰਜੀਵ ਕੁਮਾਰ ਅਬਰੋਲ, ਸਕੂਲ ਇੰਚਾਰਜ ਸਟੇਟ ਅਵਾਰਡੀ ਪੰਜਾਬੀ ਲੈਕਚਰਾਰ ਡਾ.ਅਰਮਨਪ੍ਰੀਤ ਅਤੇ ਕਲਾਸ ਇੰਚਾਰਜ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਵਿਸ਼ਾ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਜਾਂਦਾ ਹੈ।

Previous articleਸਾਹਿਤ ਦੇ ਰੰਗਾਂ ਨੂੰ ਰੁਸ਼ਨਾਉਣ ਵਾਲੀ ਗੁਰਪ੍ਰੀਤ ਗੀਤ ਹੋਈ ਅਲਵਿਦਾ
Next articleਮਸਾਣੀਆਂ ਸਕੂਲ ਦੇ ਵਿਦਿਆਰਥੀ ਸਕਾਲਰਸ਼ਿਪ (ਐਨ ਐਮ ਐਮ ਐਸ) ਵਿਚ ਸਫ਼ਲ